ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
[ਮੂੰਹ ਪੀਲਾ ਹੋਂਦਾ ਹੈ]
ਬ੍ਰਿ:-ਇਹੋ ਜਿਹੇ ਨੂੰ ਕੀ ਸਜ਼ਾ ?
ਗੋ:- ਤੇ ਟੇ-ਮੌਤ-ਮੌਤ ਵੀ ਪਰ ਕੁੱਤੇ ਦੀ।
ਬ੍ਰਿ-(ਗੁੱਸੇ ਵਿਚ) ਮੈਂ ਦੋਸਤ ਦੀ ਖਾਤਰ ਉਸਦੇ ਖੂਨ ਨਾਲ ਹੱਥ ਭਗੂੰ ।
[ਟੇਕ ਚੰਦ ਦੇ ਮੂੰਹ ਦਾ ਰੰਗ ਕੁਝ ਪੀਲਾ ਹੋ ਜਾਂਦਾ ਹੈ]
ਗੋ:-ਬ੍ਰਿਜ-ਮੋਹਨ ਹੋਸ਼ ਕਰੋ, ਗੁੱਸਾ ਜ਼ਬਤ ਕਰੋ।
ਟੇ:-ਸ਼ਾਂਤੀ ਕਰੋ ਸ਼ਾਂਤੀ ਕਰੋ, ਐਡੇ ਗਰਮ ਨਾ ਹੋਵੋ ! ਸਾਨੂੰ ਤਾਂ ਨਸੀਹਤਾਂ ਦੇਂਦੇ ਹੋ ।
ਚੰ:-(ਮੋਢੇ ਤੇ ਹੱਥ ਰਖਕੇ) Dear ਸਬਰ ਕਰੋ, ਆਰਾਮ ਕਰੋ, ਖਾਣੇ ਵਿਚ ਜ਼ਹਿਰ ਨਾ ਪਾਓ।
[ਪਲੇਟ ਬ੍ਰਿ ਦੇ ਅਗੇ ਕਰਦੀ ਹੈ] ਖਾਣਾ ਸ਼ੁਰੂ ਕਰੋ।
ਗੋ-ਮਿਸਟਰ ਬਿਜ-ਮੋਹਨ and Mrs. Brij mohan's health
[ਸਭ ਸੋਡਾ ਪੀਂਦੇ ਹਨ]
ਚੰ:-ਕਾਮਲਤਾ, ਹੋਰ ਕੀ ਆਵੇ ?
ਕਾ:-ਸਭ ਕੁਝ ਏ ।ਟੇਕ ਚੰਦ ਹੋਰਾਂ ਨੂੰ ਦਿਹ।
ਟੇ:-ਚਾਪ ਸ਼ੱਪ ਨਹੀਂ, ਮੈਨੂੰ ਚੌਲ ਦਿਓ।
੫੮.