ਪੰਨਾ:Brij mohan.pdf/69

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੰ:-ਹਛਾ ਸ਼ੇ ਜੀ (ਬਹਿਰੇ ਵਲ ਇਸ਼ਾਰਾ ਕਰਕੇ) ਚੌਲ ।

ਬਿ-ਟੇਕ ਚੰਦ ਜੀ ਹੋਰ ਕੀ ਆਵੇ ?

ਟੋ:-ਸਭ ਕੁਝ ਏ ।

[ਖਾਣਾ ਖਾ ਚੁਕਦੇ ਹਨ]

ਗੋ: ਤੇ ਕਾ:--ਇਜਾਜ਼ਤ ਬਖਸ਼ੋ ਰੇਲ ਤੇ ਜਾਣਾ ਏਂ ॥

ਚੰ:--ਠਹਿਰਣਾ ਨਹੀਂ ?

ਕਾ:-ਨਹੀਂ, ਜ਼ਰੂਰ ਜਾਣਾ ਏ।

ਗੋ:-Thanks!

ਚ:-ਦੋਸਤ ਤੇ ਥੱਕਸ ?

ਗੋ:-Formality (ਰਵਾਜ) ਹੈ ।

ਬ੍ਰਿ-ਰਵਾਜ ਤੇ ਦੋਸਤੀ ?

ਗੋ-ਮਆਫ਼ ਕਰੋ, (ਦੋਵੇਂ ਚਲੇ ਜਾਂਦੇ ਹਨ)

ਟੇਕ:-( ਬ੍ਰਿਜ ਨੂੰ ) ਕੁਝ ਅਰਜ਼ ਕਰਨੀ ਏ । (ਦਰਵਾਜ਼ਾ ਬੰਦ ਕਰ ਆਉਂਦਾ ਹੈ)

ਬ੍ਰਿ:-(ਗੁੱਸੇ ਵਿੱਚ) ਓ ਬੇਸ਼ਰਮ, ਬੇ-ਹਯਾ, ਤੇਰੀ ਅਰਜ਼ ਅੱਗਲੇ ਜੁੱਗ ਸੁਣਾਂਗਾ । ਜਦ ਤਕ ਤੇਰਾ ਖੂਨ ਨਹੀਂ ਪੀਂਦਾ, ਮੈਨੂੰ ਸਬਰ ਕਿੱਥੇ ।

ਚ:-(ਮੋਢਿਆਂ ਤੇ ਹੱਥ ਰੱਖਕੇ) ਸਬਰ ਕਰੋ, ਸਬਰ ਕਰੋ, ਦਿਲ ਕਾਬੂ ਕਰੋ, ਆਰਾਮ ਨਾਲ ਗੱਲ ਕਰੋ ।

ਬ੍ਰਿ-(ਹੱਥ ਹਟਾਕੇ) ਹੱਟ ਜਾਓ, ਛੱਡ ਦਿਓ ! ਇਹਦੇ

੫੯.