ਪੰਨਾ:Brij mohan.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਜ਼ਾ ਮੈਨੂੰ ਬਿਜ ਮੋਹਨ ਹੋਰੀਂ ਦੇਂਦੇ ਨੇ ਮਨਜ਼ੂਰ ਏ ! ਮਨਜ਼ੂਰ ਏ ! ਮਨਜ਼ੂਰ ਏ।

ਬ੍ਰਿ-ਚੰਦ ਜੀ ਇਹਨੂੰ ਕੀ ਸਜ਼ਾ ਦੇਣੀ ਏ ?

ਚੰ:ਤੁਹਾਡੀ ਜੋ ਮਰਜ਼ੀ [ਵੱਖਰੇ ਹੋਕੇ ਗੱਲ ਕਰਕੇ]-

ਬ੍ਰਿ-ਮੇਰੀ ਰਾਇ ਇਹ ਹੈ ਕਿ ਇਸਦੇ ਗੁਨਾਹ ਵੱਲ ਧਿਆਨ ਨਾ ਕਰੋ, ਆਪਣੀ ਵਡਿਆਈ, ਉੱਚੇ ਅਸੂਲ ਤੇ ਭੁੱਲੇ ਨੂੰ ਬਖ਼ਸ਼ਣ ਦਾ ਖ਼ਿਆਲ ਕਰੋ।

ਚੰ:-ਇਹ ਸਭ ਤੋਂ ਚੰਗੀ ਗਲ ਏ ।

ਬ੍ਰਿ-ਟੇਕ ਚੰਦ ਜੀ ! ਜਾਓ ਮੁਆਫ਼ ਕੀਤਾ।

ਟੇ:-[ਠਹਿਰ ਠਹਿਰ ਕੇ ਰੋਂਦਾ ਹੋਇਆ] ਮੇਰੀ ਜ਼ਬਾਨ ਬੋਲ ਨਹੀਂ ਸਕਦੀ, ਤੁਹਾਡਾ ਸ਼ੁਕਰੀਆ ਕਿਸ ਤਰ੍ਹਾਂ ਕਰਾਂ। ਮੇਰਾ ਪਾਜੀ ਪੁਣਾ, ਤੇ ਤੁਹਾਡੀ ਬਖ਼ਸ਼ਸ਼।

[ਡਰਾਪ]

੬੨.