ਪੰਨਾ:Chanan har.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫)

ਰਾਤ ਬੋਲਦਾ ਰਹਿੰਦਾ।

ਇਕ ਰਾਤ ਜਦ ਕਿ ਚੰਦ ਦੀਆਂ ਸਾਫ਼ ਦੁਧ-ਧੋਤੀਆਂ ਰਿਸ਼ਮਾਂ ਵਿਚ ਨਾਚ ਕਰ ਰਹੀਆਂ ਸਨ ਤਾਂ ਆਪਣੀ ਆਦਿਤਾਂ ਅਨੁਸਾਰ ਸਾਡਾ ਨੌਜਵਾਨ ਕਵੀ ਜੰਗਲ ਵਿਚ ਦੂਰ ਸਾਰੇ ਰਬ ਦੇ ਰੰਗਾਂ ਦਾ ਨਜ਼ਾਰਾ ਕਰ ਰਿਹਾ ਸੀ, ਉ ਦਿਲ ਖਿਚਵੇਂ ਗੀਤ ਅਲਾਪ ਰਿਹਾ ਸੀ।

ਓਹ ਗੀਤ ਸਨ ਜੇਹੜੇ ਪਵਿਤ੍ਰਤਾ ਤੇ ਸਾਦਗੀ ਦੀਆਂ ਜੀਉਂਦੀਆਂ ਜਾਗਦੀਆਂ ਮੂਰਤੀਆਂ ਸਨ। ਓਹ ਏਸੇ ਦਿਸ਼ਾ ਵਿਚ ਗਾਉਂਦਾ ਹੋਇਆ ਬਹੁਤ ਦੂਰ ਨਿਕਲ ਗਿਆ ਜਿਥੇ ਕੋਈ ਬੂਟਾ ਨਹੀਂ ਸੀ ਤੇ ਉਜਾੜ ਪਿਆ ਸੀ ਪਰ ਇਕ ਨਵੇਕਲਾ ਜਿਹਾ ਇਕਲਵਾਂਜੇ ਲਾਲਾ ਦਾ ਬੁਟਾ ਜ਼ਰੂਰ ਸੀ।

“ਮੇਰੀਆਂ ਰੰਗੀਨੀਆਂ ਤਬਾਹ ਹੋ ਚੁਕੀਆਂ ਨੇ, ਮੇਰਾ ਰੰਗ ਰੂਪ ਉਡ ਚੁਕਾ ਏ, ਇਹ ਪਤਝੜ ਦਾ ਸਮਾਂ, ਇਹ ਜੰਗਲ ਦੀ ਬੇਰੌਣਕੀ! ਪਰ ਹੈਂ! ਇਹ, ਉਜਾੜ ਵਿਚ ਗੁੰਜਦੀ 'ਤੇ ਥਰਾਉਂਦੀ ਹੋਈ ਗਾਉਣ ਦੀ ਅਵਾਜ਼, ਜੇਹੜੀ ਸੁਪਨੇ ਵਾਂਗ ਮੇਰੇ ਵਿਚਨਵਾਂ ਜੀਵਨ ਤੇ ਉਭਾਰ ਪੈਦਾ ਕਰ ਰਹੀ ਏ, ਆਹ! ਮੈਂ ਇਸਨੂੰ ਆਪਣੇ ਵਿਚ ਲੀਨ ਕਰ ਲਵਾਂ, ਆ! ਨੌਜਵਾਨ, ਆਉਣ ਵਾਲੇ ਬਹਾਰ ਦੇ ਗੀਤ ਸੁਨਾਉਣ ਵਾਲੇ ਕਵੀ ਅਗੇ ਅ ਤੇ ਮੈਨੂੰ ਬਹਾਰ ਦਾ ਇਕ ਕੋਮਲ ਗੀਤ ਸੁਨਾ!”

“ਮਲੂਮ ਹੁੰਦਾ ਏ ਏਥੇ ਕਦੀ ਕੋਈ ਬੁਲਬੁਲ ਆਪਣੇ ਮਸਤ ਕਰਨ ਵਾਲੇ ਗੀਤ ਨਹੀਂ ਗਾਉਂਦੀ ਕਿਉਂਕਿ ਇਹ