ਪੰਨਾ:Chanan har.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੫)

ਦੇਵਤਾ ਹਫਦਾ ਹੋਇਆ ਆ ਗਿਆ, ਮੈਂ ਝਟ ਉਸਦੀ ਕਮਾਨ ਫੜ ਲਈ ਤੇ ਗੁਸੇ ਨਾਲ ਕਿਹਾ ‘ਵੇਖ ! ਹੁਣ ਤੈਨੂੰ ਰਬ ਪਾਸੋਂ ਸਜ਼ਾ ਦਵਾਉਂਦਾ ਹਾਂ ।’

‘‘ਜਾਓ ਜੀ ! ’’ ਉਹਨੇ ਹੱਸ ਕੇ ਕਿਹਾ:- ‘‘ਮੈਂ ਤੁਹਾਥੋਂ ਨਹੀਂ ਡਰਦਾ। ’’

‘‘ਚੁਪ ’’ -ਇਕ ਅਵਾਜ਼ ਆਈ, ਮੈਂ ਡਰ ਨਾਲ ਸਹਿਮ ਗਿਆ ਪਰ ਪੇਮ ਦੇਵਤਾ ਉਸੇ ਤਰਾਂ ਅਟੱਲ ਖਲੋਤਾ ਰਿਹਾ।

‘ਹੇ ਪਰਸ਼ । ਤੂੰ ਮੇਰਾ ਬੰਦਾ ਹੈਂ, ਏਸ ਕਰਕੇ ਮੈਂ ਤੂਹਾਨੂੰ ਦੋਹਾਂ ਨੂੰ ਪਿਆਰ ਕਰਦਾ ਹਾਂ, ਦਸ ਤੂੰ ਕੀ ਚਾਹੁੰਦਾ ਹੈ ? ’

‘ਹੇ ਸਿਰਜਨਹਾਰ ਦਾਤਾਰ ! ’ ਮੈਂ ਕਾਹਲੀ ਨਾਲ ਕਿਹਾ:- ‘ ਪ੍ਰੇਮ ਦੇਵਤਾ ਮੈਨੂੰ ਆਪਣੇ ਬਾਣੇ ਨਾਲ ਫਟੜ ਤੋਂ ਕਰਨਾ ਚਾਹੁੰਦਾ ਹੈ ਪਰੰਤੂ ਮੈਨੂੰ ਤੁਹਾਥੋਂ ਬਿਨਾ ਹੋਰ ਕਿਸੇ ਨਾਲ ਪਰੇਮ ਨਹੀਂ, ਏਸ ਕਰਕੇ ਆਪਦੇ ਦਰਬਾਰ ਵਿਚ ਹਾਜ਼ਰ ਹੋਇਆ ਹਾਂ ਕਿ ਮੈਨੂੰ ਏਸਦੇ ਬਾਣਾਂ ਤੋਂ ਬਚਾਉ। ’’

ਅਵਾਜ਼ ਆਈ: ‘‘ਮੈਂ ਜਾਣਦਾ ਹਾਂ ਕਿ ਤੂੰ ਮੇਰੀ ਬੰਦਗੀ ਕਰਦਾ ਹੈ ਪਰ ਪਰੇਮ ਦੇਵਤਾ ਦਾ ਤੀਰ ਮੇਰੇ ਹੁਕਮ ਬਿਨਾ ਨਹੀਂ ਚਲ ਸਕਦਾ, ਜਾ ਜਾਕੇ ਪ੍ਰੇਮ ਕਰ। ’’

ਪ੍ਰੇਮ ਦਵਤਾ ਖਿੜ-ਖਿੜਕੇ ਹਸ ਪਿਆ।

‘‘ਜਾ ਪ੍ਰੇਮ ਦੇਵਤਾ ਆਪਣਾ ਕੰਮ ਕਰ ! ’’

ਅਵਾਜ਼ ਆਈ ਤੇ ਪ੍ਰੇਮ ਦੇਵਤਾ ਦਾ ਤੀਰ ਕੰਮ ਕਰ ਗਿਆ।