ਪੰਨਾ:Chanan har.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੬)

ਕਦੇ ਮੈਂ ਤੜਫਣ ਲੱਗਾ:-ਸਿਰਜਨ ਹਾਰ ਦਾ ਦਰਬਾਰ ਇਕ ਅੱਖ ਦੇ ਪਲਕਾਰੇ ਵਿਚ ਅਲੋਪ ਹੋ ਗਿਆ।

ਮੇਰੀ ਅਖ ਖੁਲ ਗਈ ਮੈਂ ਵੇਖਿਆ ਕਿ ਲਲਤਾ ਮੇਰੇ ਕੋਲ ਬੈਠੀ ਮੇਰੇ ਦਿਲ ਦੇ ਅੱਲੇ ਫਟ ਧੋ ਰਹੀ ਸੀ, ਮੈਂ ਉਠ ਬੈਠਾ।

ਸਮੁੰਦਰ ਦੇ ਕੰਢੇ ਤੇ ਕੋਈ ਨਹੀਂ ਸੀ ਕਿਉਂਕਿ ਰਾਤ ਹੋ ਚੁਕੀ ਸੀ।

ਪ੍ਰੇਮ ਦੇਵਤਾ ਖਲੋਤਾ ਹਸ ਰਿਹਾ ਸੀ।

ਚੰਨ ਦੀ ਸੁਹਾਵਣੀ ਚਾਨਣੀ ਵਿਚ ਲਲਤਾ ਦਾ ਮੁਖੜਾ ਅਨੋਖੀ ਬਹਾਰ ਦੇ ਰਿਹਾ ਸੀ। ਮੈਂ ਮੋਹਿਆ ਗਿਆ ਤੇ ਪ੍ਰੇਮ ਵਿਚ ਲੀਨ ਹੋ ਗਿਆ।