ਪੰਨਾ:Chanan har.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੭)

੧੨.ਮੁੰਦਰੀ

ਮੈਂ ਕਮਲਾ ਨੂੰ ਕਿਹਾ, ‘‘ਮੈਂ ਜਾਕੇ ਕੁੰਜੀਆਂ ਲੈ ਆਵਾਂ ? ’’

ਕਮਲਾ ਨੇ ਕਿਹਾ, ‘‘ ਭਲਾ ਤੂੰ ਵਿਆਹ ਲਈ ਕਿਉਂ ਏਨੀ ਤਰਲੋ ਮਛੀ ਹੋ ਰਹੀ ਏ ! ਚੰਗਾ ਜਾਹ ’’

ਮੈਂ ਹਸਦੀ ਹਸਦੀ ਚਲੀ ਗਈ, ਕਮਰਿਓਂ ਬਾਹਰ ਨਿਕਲੀ, ਦੁਪਹਿਰਾਂ ਦਾ ਵੇਲਾ ਸੀ । ਚੁਫੇਰੇ ਚੁਪ ਚਾਂ ਸੀ । ਮਾਤਾ ਜੀ ਆਪਣੇ ਕਮਰੇ ਵਿਚ ਸੁਤੇ ਪਏ ਸਨ ਤੋਂ ਇਕ ਟਹਿਲਣ ਪਖਾ ਝਲ ਰਹੀ ਸੀ । ਮੈਂ ਚੁਪ ਚਪੀਤੀ ਨਾਲ ਦੇ ਕਮਰੇ ਵਿਚ ਆਈ ਤੇ ਕਮਲਾ ਨੂੰ ਕਿਹਾ, ‘‘ਚਲ ਛੇਤੀ ਕਰ । ’’

ਅਸੀਂ ਦੋਵੇਂ ਜਣੀਆਂ ਉਥੋਂ ਚੁੱਪ ਚਾਪ ਪਬਾਂ ਦੇ ਭਾਰ ਬਾਹਰ ਨਿਕਲ ਕੇ ਪੌੜੀਆਂ ਚੜ੍ਹਨ ਲਗੀਆਂ ਤਾਕਿ ਕੋਈ ਪੈਰਾਂ ਦਾ ਖੜਾਕ ਨਾ ਸੁਣ ਲਵੇ, ਉਪਰ ਜਾਕੇ ਪਿਤਾ ਜੀ ਦੇ ਕਮਰੇ ਵਿਚ ਜਾ ਵੜੀਆਂ, ਮੈਂ ਪੌੜੀਆਂ ਦਾ ਬਹਾਨਾ ਬੰਦ ਕਰ ਦਿਤਾ ਤੇ ਸਿਧੇ ਜਾਕੇ ਪਿਤਾ ਜੀ ਦੀ ਅਲਮਾਰੀ ਦਾ ਤਾਲਾ ਖੋਲਿਆ । ਕੀ ਵੇਖਦੀ ਹਾਂ ਕਿ ਫਟੇ ਤੇ ਸਾਰੀ ਚਿਠੀਆਂ ਤੇ ਤਸਵੀਰਾਂ ਪਈਆਂ ਹਨ।

‘‘ਆਹ ਵੇਖ, ਔਹ ਵੇਖ, ਆਹ ਚੰਗਾ ਏ, ਉਹ