ਪੰਨਾ:Chanan har.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੮)

ਚੰਗਾ ਏ ’’ ਕਮਲਾ ਨੇ ਕਿਹਾ।

‘‘ਨਾ ਨੀ, ਮੁਛਾਂ ਵੇਖ, ਐਧਰੋਂ ’’ ਇਹ ਆਖਕੇ ਮੈਂ ਪਹਿਲਾ ਬੰਡਲ ਖੋਲਿਆ ਤੇ ਉਸ ਵਿਚੋਂ ਤਸਵੀਰ ਕਢੀ, ਇਹ ਇਕ ਪ੍ਰੋਫ਼ੈਸਰ ਦੀ ਤਸਵੀਰ ਸੀ, ਉਮਰ ਲਗ ਪਗ ਪੈਂਤੀ ਸਾਲ ਦੀ ਹੋਵੇਗੀ, ਬੜਾ ਵਧੀਆ ਸੁਟ ਪਾਈ ਬੜੀ ਸ਼ਾਨ ਨਾਲ ਕੁਰਸੀ ਦਾ ਤਕੀਆਂ ਫੜੀ ਖਲੋਤੇ ਸਨ, ਕੁਰਸੀ ਤੇ ਉਨ੍ਹਾਂ ਦਾ ਪੰਜਾਂ ਵਰਿਆਂ ਦਾ ਪੁਤੁ ਬੈਠਾ ਸੀ, ਪਹਿਲੀ ਵਹੁਟੀ ਮਰ ਚੁਕੀ ਸੀ ਤੇ ਹੁਣ ਮੇਰੇ ਨਾਲ ਵਿਆਹ ਕਰਨਾ ਚਾਹੁੰਦੇ ਸਨ, ਨਾਉਂ ਤੇ ਪਤਾ ਤਸਵੀਰ ਦੀ ਪਿਠ ਤੇ ਲਿਖਿਆ ਹੋਇਆ ਸੀ।

‘‘ਆਹ ਲੈ! ਪਹਿਲੇ ਬੋਹਣੀ ਹੀ ਗਲਤ ’’ ਕਮਲਾ ਨੇ ਕਿਹਾ।

ਮੈਂ ਤਸਵੀਰ ਨੂੰ ਵੇਖਦਿਆਂ ਹੋਇਆਂ ਕਿਹਾ, ਕਿਉਂ ? ਕੀ ਇਹ ਬੁਰਾ ਏ ?

‘‘ਭੈੜੀਏ ਇਹ ਤਾਂ ਦੁਹਾਜੂ ਏ, ਏਹਦੇ ਨਾਲ ਭੁਲ ਕੇ ਵੀ ਵਿਆਹ ਨਾ ਕਰੀ, ਝੰ ਤਾਂ ਆਪਣੇ ਵਰਗਾ ਕੋਈ ਕਵਾਰਾ ਲਭ, ਅੜੀਏ । ਜ਼ਰਾ ਏਹਦੇ ਮੁੰਡੇ ਵਲ ਤਕੇ ਨ ਤੇਰਾ ਨਕ ਵਿਚ ਦਮ ਨ ਕਰ ਦੇਵੇ ਤਾਂ ਮੇਰਾ ਨਾਂ ਵਟਾ ਦੇਵੀਂ ਵੇਖਦੀ ਨਹੀਂ ਕਰੰਡੀਆ ਸਪ ਈ ਤੇ ਫੇਰ ਰਾਤ ਨੂੰ ਤੇਰੀ ਸੌਕਣ ਨਿਤ ਤੇਰਾ ਗਲ ਘਟਿਆ ਕਰੇਗੀ।’’

‘‘ਤੂੰ ਤੇ ਤੁਲੀ ਹੋ ਗਈ ਏ, ਮੈਂ ਕਿਹਾ, ਕਮਲਾ ਕੋਈ ਅਕਲ ਦੀ ਗਲ ਕਰ। ’’