ਪੰਨਾ:Chanan har.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਤ ਏ ਇਹ ਤਸਵੀਰ ਇਕ ਪੜਾਕੂ ਦੀ ਸੀ, ਜਿਸਦੇ ਹਥ ਵਿਚ ਟੈਂਨਸ ਦਾ ਬਲਾ ਸੀ, ਦੋ ਤਿੰਨ ਤਕਮੇ ਲਗੇ ਹੋਏ ਸਨ ਤੇ ਦੋ ਤਿੰਨ ਜਿਤੇ ਹੋਏ ਕਪ ਸਾਹਮਣੇ ਮੇਜ਼ ਤੇ ਰਖੇ ਹੋਏ ਸਨ | . ਕਮਲਾ ਨੇ ਕਿਹਾ ਉਂਝ ਤਾਂ ਮੁੰਡਾ ਚੰਗਾ ਏ ਉਮਰ ਵਿਚ ਤੇਰੇ ਹਾਣ ਦਾ ਏ, ਪਰ ਅਜੇ ਪੜਦਾ ਏ। ਤੇਰਾ ਵੀ ਸ਼ਾਂਤੀ ਵਰਗੀ ਹਾਲ ਹੋਵੇਗਾ ਕਿ ਦਸ aus ਮਹੰ.ਨਾ ਜੇਬ ਖਰਚ, ਖਾਣਾ, ਤੇ ਕਪੜੇ ਤੋਂ ਨੌਕਰ ਹੋ ਜਾਵੇਗੀ ਤੇ ਰਾਤ ਦਿਨ ਸੱਸ ਨਣ ਦੀਆਂ ਜੁੱਤੀਆਂ, ਇਹੋ ਤਾਂ ਝਗੜੇ ਵਾਲੀ ਗਲ ਏ । । ਨੂੰ ਮੈਂ ਕਿਹਾ, ਬੀ. ਏ. ਵਿਚ ਪੜ੍ਹਦਾ ਏ, ਵੜੇ, ਦੋ ਵਰਿਆਂ ਨੂੰ ਨੌਕਰ ਹੋ ਜਾਵੇਗਾ | ਕਮਲਾ ਨੇ ਕਿਹਾ, “ਟੈਂਨਸ ਦਾ ਜਮਾਂਦਾਰ ਬਣਿਅ ਬੈਠਾ ਏ, ਇਹ ਵੇਖ ਲਵੀਂ ਦੋ ਤਿੰਨ ਵਾਰ ਫੇਲ ਜ਼ਰੂਰ ਹੋਵੇਗਾ, ਸਸ ਤੇ ਨਨਾਣ ਏਹੋ ਆਖਣਗੀਆਂ ਵਹੁਟੀ ਪੜਣ ਨਹੀਂ ਦੇਂਦੀ । ਫੇਰ ਉਹ ਨਸਣ ਭਜਣ ਦਾ ਸ਼ੌਕੀ ਨੂੰ ਖਪਾ ਮਾਰੇਗਾ, ਉਝ ਤਾਂ ਮੁੰਡਾ ਚੰਗਾ ਏ ਸੂਰਤ ਭੋਲੀ ਭਾਲੀ ਏ, ਤੇ ਇਸ ਤਰਾਂ ਦਾ ਏ ਕਿ ਜਦ ਕੁਝ ਸ਼ਰਾਰਤ ਕਰੇ ਤਾਂ ਚੁੱਕ ਕੇ ਤਾਕ ਵਿਚ ਬਠਾ ਦਿਤਾ, ਪਰ ਨਾ ਬਾਬਾ ਮੈਂ ਸਲਾਹ ਨਹੀਂ ਦੇਂਦੀ ਹੈ | , ਏਸ ਤਸਵੀਰ ਨੂੰ ਵੀ ਰਖ ਦਿਤਾ ਤੇ ਹੁਣ ਦੂਜਾ ਬੰਡਲ ਖੋਲਿਆ ਤੇ ਇਕ ਹੋਰ ਤਸਵੀਰ ਕਢੀ ।