ਪੰਨਾ:Chanan har.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੨)

ਕਿਥੋਂ ਸਿਖ ਆਈ ਏਂ, ਕੀ ਤੂੰ ਆਪਣੇ ਪਤੀ ਨੂੰ ਵੇਖਿਆ ਏ।

‘ਵੇਖਿਆ ਤੇ ਨਹੀਂ ਪਰ ਸੁਣਿਆਂ ਏਂ ਬਹੁਤ ਚੰਗਾ ਏ।’

ਮੈਂ ਛੇੜਨ ਦੀ ਮਾਰੀ ਹੱਸਕੇ ਕਿਹਾ ਸਵਾਹ ਚੰਗਾ ਏ, - ਕੈਂਸਾ ਜਿਹਾ ਹੋਵੇਗਾ।

‘ਭੈਸਾ ਜਿਹਾ ਹੋਵੇਗਾ’ ਕੱਲਾ ਨੇ ਖਿਝਕੇ ਕਿਹਾ ਏਨਾਂ ਤਾਂ ਆਖ ਸਕਦੀ ਹਾਂ ਕਿ ਜੇ ਤੂੰ ਵੇਖ ਲਵੇਂ ਤਾਂ ਲਹੂ ਹੋ ਜਾਵੇਂ।

ਮੈਂ ਹੁਣ ਡਾਕਟਰ ਦੀ ਤਸਵੀਰ ਵਲ ਤਕਿਆ ਤੇ ਟੀਕਾ ਟਿਪਣੀ ਆਰੰਭ ਕੀਤੀ, ਏਸ ਲਈ ਨਹੀਂ ਕਿ ਮੈਨੂੰ ਪਸੰਦ ਨਹੀਂ ਸਨ ਸਗੋਂ ਏਸ ਕਰਕੇ ਕਿ ਛਾਣ ਬੀਣ ਚੰਗੀ ਤਰ੍ਹਾਂ ਹੋ ਸਕੇ, ਕਿੰਤ ਮੈਂ ਕਿਹਾ, 'ਏਹਦੀ ਨਕ ਜ਼ਰਾ ਮੋਟੀ ਏ।”

‘ਸਭ ਠੀਕ ਏ।‘ ਕਮਲਾ ਨੇ ਕਿਹਾ, ਜ਼ਰਾ, ਏਹਦੀ ਚਿੱਠੀ ਤਾਂ ਵੇਖ ਮੈਂ ਵੇਖਿਆ ਕਿ ਕੇਵਲ ਦੋ ਚਿਠੀਆਂ ਹਨ ਪਨ ਤੋਂ ਪਤਾ ਲਗਾ ਕਿ ਇਸ ਦੀ ਪਹਿਲੀ ਵਹੁਟੀ ਹੈ ਪਰ ਪਾਗਲ ਹੋ ਗਈ ਏ।

‘‘ਹਾ , ਹਾ, ਸਟ ਪਰਾਂ ਮੋਏ ਨੂੰ ’’ ਕਮਲਾ ਨੇ ਕਿਹਾ ਝੂਠ ਬਿਲਕੁਲ ਝੂਠ। ਕਲ ਨੂੰ ਤੈਨੂੰ ਵੀ ਪਾਗਲ ਖਾਨ ਘਲਕੇ ਤੀਸਰੀ ਦਾ ਮੂੰਹ ਤਕੇਗਾ । ’’

ਡਾਕਟਰ ਸਾਹਿਬ ਵੀ ਨਫ਼ਿਟ ਕਰ ਦਿਤੇ ਗਏ ਤੇ ਫੇਰ ਇਕ ਹੋਰ ਤਸਵੀਰ ਚੁੱਕੀ, ਕਮਲਾ ਤੇ ਮੈਂ ਬੜੇ ਗੌਹ ਨਾਲ ਏਸ ਤਸਵੀਰ ਵਲ ਤਕਿਆ। ਇਹ ਤਸਵੀਰ ਇਕ