ਸਮੱਗਰੀ 'ਤੇ ਜਾਓ

ਪੰਨਾ:Chanan har.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬)

ਇਕ ਉਜੜਿਆ ਹੋਇਆ ਜੰਗਲ ਏ।”

ਨੌਜਵਾਨ ਕਵੀ ਨੇ ਬੜੇ ਹਿਰਖ ਨਾਲ ਕਿਹਾ “ਬੁਲਬੁਲ! ਆਹ! ਬੁਲਬੁਲ ਕਿਥੇ! ਜਦ ਮਾਲੀ ਹੀ ਨਾ ਹੋਵੇ ਤਾਂ ਬੁਲਬੁਲ ਦਾ ਕੀ ਕੰਮ?”

“ਬੁਲਬੁਲ ਤੇ ਫੁਲ ਦੀਆਂ ਰੰਗੀਨੀਆਂ ਵਿਚ ਜੇਹੜੀ ਲਾਲੀ ਹੁੰਦੀ ਏ ਓਹ ਮਾਲੀ ਦੇ ਡੁਲੇ ਹੋਏ ਮੁੜਕੇ ਦਾ ਅਸਰ ਹੁੰਦਾ ਹੈ ਕਿਉਂਕਿ ਜੇ ਮਾਲੀ ਨਾ ਹੋਵੇ ਤਾਂ ਬਾਗ ਨਾ ਹੋਵੇ, ਫੁਲ ਨਾ ਹੋਣ ਤੇ ਉਨਾਂ ਤੇ ਰੰਗੀਨੀ ਨਾ ਹੋਵੇ ਤਾਂ ਬੁਲਬੁਲ ਕਿਥੇ ਆਵੇ? ਓਹ ਕਿਵੇਂ ਆਕੇ ਮਿਠੇ ਮਿਠੇ ਗੀਤ ਗਾਵੇ?”

ਇਹ ਸੁਣਕੇ ਨੌਜਵਾਨ ਕਵੀ ਹਸ ਪਿਆ ਤੇ ਜੰਗਲੀ ਲਾਲਾ ਕੋਲ ਆਕੇ ਉਸ ਦੀ ਦਸ਼ਾ ਵਲ ਤਕਣ ਲਗ ਪਿਆ।

ਲਾਲਾਨੇ ਫੇਰ ਬੇਨਤੀ ਕੀਤੀ ਕਿ ਹੇ ਕਵੀ ਕੋਈ ਬਹਾਰ ਦਾ ਗੀਤ ਸੁਨਾ।

ਏਸ ਚੰਦ ਦੀ ਚਾਨਣੀ ਵਿਚ, ਤੇਰੀ ਸੂਰਤ ਦੇਵਤਿਅ ਤੋਂ ਬੀ ਪਵਿਤੁ ਦਿਸ ਰਹੀ ਏ, ਰਬਦਾ ਵਾਸਤਾ ਈ ਕੋਈ ਮਿਠਾ ਜਿਹਾ ਬਹਾਰ ਦਾ ਗੀਤ ਸੁਣਾ, ਮੇਰੀਆਂ ਕੁਮਲਾਈਆਂ ਹੋਈਆਂ ਕਲੀਆਂ ਬਹਾਰ ਦੇ ਗੀਤ ਦੀਆਂ ਪਿਆਸੀਆਂ ਹਨ, ਕੋਈ ਅਜਿਹਾ ਅਛੂਤਾਂ ਗੀਤ ਸੁਣਾ ਜਿਹਾ ਬੁਲਬੁਲ ਬਹਾਰ ਸਮੇਂ ਪ੍ਰਸੰਨਤਾ ਨਾਲ ਗਾਉਂਦੀ ਏ।

ਨੌਜਵਾਨ ਕਵੀ ਨੇ ਆਪਣੀ ਸਤਾਰ ਸੰਭਾਲੀ ਤੇ ਓਗਲ ਦੇ ਇਕ ਹੀ ਇਸ਼ਾਰੇ ਨਾਲ ਸਾਰੇ ਜੰਗਲ ਵਿਚ ਇਕ ਜ਼ਖਮੀ