ਪੰਨਾ:Chanan har.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੫)

ਮੈਂ ਕਿਹਾ ‘ਅਜੇ ਕੀ ਚਲਦੀ ਹੋਵੇਗੀ, ਅਜੇ ਆਏ ਨੂੰ ਕੇਹੜੇ ਦਿਨ ਹੋਏ ਨਿ

‘ਫੇਰ ਹਵਾ ਖਾਂਦੇ ਹੋਣਗੇ’ ਕਮਲਾ ਨੇ ਹਸਦਿਆਂ ਹੋਇਆਂ ਕਿਹਾ ’ਲੈ ਫੇਰ ਇਹਦੇ ਨਾਲ ਜ਼ਰੂਰ ਕਰ ਲੈ । ਤੈਨੂੰ ਮੋਟਰਾਂ ਦੀਆਂ ਸੈਲਾਂ ਖੂਬ ਕਰਾਵੇਗਾ, ਸਨੇਮਾਂ ਤੇ ਥੀਏਟਰ ਵਿਖਾਵੇਗਾ ਤੇ ਜਲਸਿਆਂ ਵਿਚ ਨਚਾਏਗਾ।’

‘ਕੁਝ ਗਰੀਬ ਥੋੜੇ ਈ ਨੇ’ ਮੈਂ ਕਿਹਾ ਪਿਉ ਦਾ ਧੰਨ ਬਥੇਰਾ ਨੇ

ਕਮਲਾ ਨੇ ਫੇਰ ਕਿਹਾ ਹੈ ਤਾਂ ਠੀਕ ਤੇਰੇ ਨਾਲੋਂ ਵੀ ਰੂਪ ਸਵਾਇਆ ਸ ਸੁ ਪਰ ਕਿਤੇ ਮੇਮ ਵੇਮ ਤੇ ਨਹੀਂ ਲੈ ਆਇਆਂ।

ਮੈਂ ਕਿਹਾ ‘ਮਨੂੰ , ਕੀ ਪਤਾ ਏ ਪਰ ਜੇ ਕੋਈ ਮੇਮ ਲਿਆਏ ਹੁੰਦੇ ਤਾਂ ਵਿਆਹ ਹੀ ਕਿਉਂ ਕਰਾਉਂਦੇ ।

‘ਠੀਕ ਏ ਕਮਲਾ ਨੇ ਸਿਰ ਹਿਲਾਕੇ ਕਿਹਾ। ਬਸ ਹੁਣ ਰੱਬ ਦਾ ਨਾਂ ਲੈਕੇ ਫਸਾ ਲੈ।’

ਮੈਂ ਚਿਠੀਆਂ ਚਕੀਆਂ ਤੇ ਕਮਲਾ ਦਰੀਆਂ ਤਸਵੀਰਾਂ ਵੇਖਣ ਲਗੀ ਮੈਂ ਚਿਠੀਆਂ ਪੜ ਰਹੀ ਸੀ ਤੇ ਇਕ ਇਕ ਤਸਵੀਰ ਦਾ ਮੂੰਹ ਚਿੜਾ ਰਹੀ ਸੀ । ਮੈਂ ਪਰਸੰਨ ਹੋਕੇ ਹੌਲੀ ਹੌਲੀ ਕਮਲਾ ਨੂੰ ਚਿਠੀ ਦਾ ਕੁਝ ਹਿੱਸਾ ਸੁਣਾਇਆ ਉਸਨੇ ਸਣਕੇ ਕਿਹਾ ‘ਵਾਹ ਵਾਹ ਬਹੁਤ ਖੂਬ !! ਮਾਰ ਲਿਆ !!!’ ਮੂਲ ਕੀ ਮੈਂ ਸਾਰੀ ਚਿਠੀ ਸੁਣਾਈ।

ਕਮਲਾ ਚਿਠੀ ਸਣਕੇ ਕਹਿਣ ਲਗੀ ‘ਬਸ ਸਭ