ਪੰਨਾ:Chanan har.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੬)

ਮਾਮਲਾ ਫਿਟ ਏ ਹੁਣ ਵੰਡ ਸ਼ਰੀਨੀਆਂ । ’’

ਫੇਰ ਅਸਾਂ ਦੋਹਾਂ ਨੇ ਤਸਵੀਰ ਨੂੰ ਚੰਗੀ ਤਰ੍ਹਾਂ ਤਕਿਆ, ਸਾਨੂੰ ਦੋਹਾਂ ਨੂੰ ਹੀ ਬੜੇ ਪਸੰਦ ਆਏ ਇਹ ਇਕ ਗਭਰੂ ਬੈਰਿਸਟਰ ਸਨ, ਚੇਹਨ ਚਕਰ ਬੜੇ ਸੋਹਣੇ ਸਨ, ਕੋਈ ਕੁਜ ਵੇਖਾਈ ਨਹੀਂ ਸੀ ਦੇਂਦਾ, ਧਾਰੀਦਾਰ ਸੂਟ ਪਹਿਨਿਆ ਹੋਇਆ ਸੀ ਤੇ ਹਥ ਵਿਚ ਇਕ ਕਿਤਾਬ ਸੀ।

ਮੈਂ ਬੈਰਿਸਟਰ ਹੋਰਾਂ ਦੇ ਦੁਸਰੇ ਖਤ ਵੀ ਪੜੇ, ਮੈਨੂੰ ਸਭ ਕੁਝ ਪਤਾ ਲਗ ਗਿਆ, ਵਿਆਹ ਦੀ ਗਲ ਬਾਤ ਹੋ ਚੁਕੀ ਹੈ ਆਖਰੀ ਚਿਠੀ ਤੋਂ ਪਤਾ ਲਗਦਾ ਸੀ ਕਿ ਬਸ ਵਿਆਹ ਦਾ ਦਿਨ ਨੀਯਤ ਹੋ ਰਿਹਾ ਸੀ।

ਮੇਰਾ ਦਿਲ ਕਰੇ ਕਿ ਬਾਕੀ ਦੀਆਂ ਚਿੱਠੀਆਂ ਵੀ ਪੜ੍ਹਾ ਪਰ ਕਮਲਾ ਨੇ ਇਕ ਨਾ ਮੰਨੀ ਤੇ ਮੈਨੂੰ ਹੋਰ ਕੋਈ ਖਤ ਨਾ ਪਨ ਦਿਤਾ। ਮੂਲ ਕੀ ਅਸੀਂ ਸਾਰੇ ਕਾਗਜ਼ ਪੱਤਰ ਇਨ ਬਿਨ ਸੰਭਾਲਕੇ ਅਲਮਾਰੀ ਵਿਚ ਰਖ ਦਿਤੇ ਤੇ ਚੁਪ ਚਾਪ ਜਿਥੋਂ ਚਾਬੀ ਲਈ ਸੀ ਉਥੇ ਰਖਕੇ ਹੇਠ ਆ ਗਈਆਂ। ਕਮਲਾ ਨਾਲ ਚਿਰ ਤਕ ਬੈਰਿਸਟਰ ਸਾਹਿਬ ਬਾਬਤ ਗਲ ਬਾਤ ਹੁੰਦੀ ਰਹੀ, ਕਮਲਾ ਨੂੰ ਮੈਂ ਏਸੇ ਖਾਤਰ ਸਦਿਆ ਸੀ, ਤਰਕਾਲਾਂ ਪਈਆਂ ਤੇ ਉਹ ਆਪਣੇ ਘਰ ਚਲੀ ਗਈ ਤੇ ਜਾਂਦੀ ਵਾਰ ਆਖ ਗਈ ‘ਮਾਸੀ ਹੋਰਾਂ ਦੀਆਂ ਗਲਾਂ ਤੋਂ ਪਤਾ ਲਗਦਾ ਏ ਕਿ ਤੇਰੇ ਵਿਆਹ ਦਾ ਹੁਣ ਫੈਸਲਾ ਹੋ ਚੁਕਾ ਏ ਤੇ ਬੜੀ ਛੇਤੀ ਤੂੰ ਢੰਗ ਦਿਤੀ ਜਾਵੇਗੀ।