ਪੰਨਾ:Chanan har.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੭)

੨.

ਉਕਤ ਗਲ ਨੂੰ ਮਹੀਨਾ ਬੀਤ ਗਿਆ, ਕਦੀ ਮਾਤਾ ਜੀ ਤੇ ਪਿਤਾ ਜੀ ਦੀਆਂ ਗਲਾਂ ਲੁਕ ਲੁਕਕੇ ਸੁਣਦੀ ਤੇ ਕਦੀ ਉਪਰ ਜਾਕੇ ਅਲਮਾਰੀ ਖੋਲ ਚਿਠੀਆਂ ਪਕੇ ਪਤਾ ਕਰਦੀ ਕਿ ਹੁਣ ਕੀ ਹੋ ਰਿਹਾ ਹੈ।

ਮੈਂ ਦਿਲੇ ਹੀ ਦਿਲ ਵਿਚ ਖੁਸ਼ ਸਾਂ ਕਿ ਮੇਰੇ ਜਹੀ ਭਾਗਾਂ ਵਾਲੀ ਕੌਣ ਹੋਵੇਗੀ ਪਰ ਮੇਰੇ ਮੰਦ ਭਾਗਾਂ ਨੂੰ ਕੁਝ ਗੜ ਬੜ ਹੋਣੀ ਸ਼ੁਰੂ ਹੋ ਗਈ।

ਆਖਰੀ ਚਿਠੀ ਤੋਂ ਪਤਾ ਲਗਾ ਕਿ ਬੈਰਿਸਟਰ ਸਾਹਿਬ ਦੇ ਪਿਤਾ ਜੀ ਚਾਹੁੰਦੇ ਹਨ ਕਿ ਝਟ ਮੰਗਣੀ ਤੇ ਪਟ ਵਿਆਹ ਹੋ ਜਾਏ ਪਰ ਮੇਰੀ ਮਾਤਾ ਜੀ ਆਖਦੇ ਸਨ ਕਿ ਪਹਿਲਾਂ ਮੰਗਣੀ ਤੇ ਫੇਰ ਇਕ ਵਰ੍ਹਾ ਪਿਛੋਂ ਵਿਆਹ ਕੀਤਾ ਜਾਵੇ ਕਿਉਂਕਿ ਦਾਜ ਦੌਣ ਅਜੇ ਸਾਰਾ ਤਿਆਰ ਕਰਨ ਵਾਲਾ ਸੀ। ਮੈਂ ਇਹ ਸਾਰੀਆਂ ਗੱਲਾਂ ਲੋਕਕੇ ਸਣ ਚਕੀ ਸਾਂ, ਏਧਰ ਇਹ ਖਿਆਲ ਸਨ ਤੇ ਓਧਰ ਬੈਰਿਸਟਰ ਸਾਹਿਬ ਦੇ ਪਿਤਾ ਜੀ ਨੂੰ ਬੜੀ ਕਾਹਲੀ ਸੀ । ਉਹ ਆਖਦੇ ਸਨ ਕਿ ਜੇ ਤੁਸੀਂ ਛੇਤੀ ਨਹੀਂ ਕਰ ਸਕਦੇ ਤਾਂ ਅਸੀਂ ਦੂਜੇ ਥਾਂ ਕਰ ਲਵਾਂਗੇ, ਮੈਨੂੰ ਇਹ ਨਹੀਂ ਸੀ ਪਤਾ ਲਗ ਸਕਿਆ ਕਿ ਪਿਤਾ ਜੀ ਨੇ ਕੀ ਉਤਰ ਦਿਤਾ ਸੀ।

ਕੋਈ ਮੇਰੇ ਦਿਲ ਕੋਲੋਂ ਪੁਛੇ ਕਿ ਉਸ ਦਿਨ ਮੇਰਾ ਕੀ ਹਾਲ ਹੋਇਆ ਜਿਸ ਦਿਨ ਮੈਂ ਇਹ ਗੱਲ ਸੁਣੀ ਕਿ ਬੈਰਿਸਟਰ ਸਾਹਿਬ ਨੂੰ ਇਹ ਲਿਖ ਦਿਤਾ ਗਿਆ ਹੈ ਕਿ ਜੇ