ਪੰਨਾ:Chanan har.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੦)

‘ਲੈ ਖਾਂ ਅੜੀਏ ਕਮਲਾ, ਮੈਂ ਨਿਮੋਝੂਣੀ ਹੋਕੇ ਕਿਹਾ ਮੈਂ ਏਸੇ ਕਰਕੇ ਆਈ ਸਾਂ ਲੈ ਮੈਂ ਜਾਂਦੀ ਹਾਂ ।’

‘ਤੇਰੇ ਬੈਰਿਸਟਰ ਦੀ ਐਸੀ ਤੈਸੀ’ ਕਮਲਾ ਨੇ ਮੇਰਾ ਹਥ ਫੜਕੇ ਕਿਹਾ ਜਾਂਦੀ ਕਿਥੇ ਵੇ? ਵਿਆਹ ਨਾ ਸ਼ਾਦੀ ਤੇ ਖਸਮ ਦੇ ਰੋਣੇ ਰੋਂਦੀ ਫਿਰਨੀ ਏ, ਤੈਨੂੰ ਕੋਈ ਨਾ ਕੋਈ ਮਾਂ ਦਾ ਪੁਤ੍ਰ ਲੈ ਹੀ ਜਾਵੇਗਾ ਨ, ਚਲ ਹੋਰ ਗਲਾਂ ਕਰ

ਇਹ ਆਖ ਕੇ ਕਮਲਾ ਨੇ ਮੈਨੂੰ ਬਠਾ ਲਿਆ, ਮੈਂ ਵੀ ਹੱਸਣ ਲਗੀ ਤੇ ਹੋਰ ਹੋਰ ਗਲਾਂ ਹੋਣ ਲਗੀਆਂ ਪਰ ਮੇਰੇ ਦਿਲ ਨੂੰ ਲਗੀ ਹੋਈ ਸੀ, ਮੁੜ ਓਹੋ ਗਲਾਂ ਹੋਣ ਲਗੀਆਂ। ਕਮਲਾ ਕੋਲੋਂ ਜੋ ਵੀ ਹੋ ਸਕਦਾ ਸੀ ਉਸਨੇ ਕੀਤਾ, ਮੇਰੇ ਲਈ ਅਰਦਾਸ ਕੀਤੀ ਤੇ ਆਨਰੇਰੀ ਮਜਿਸਟਰੇਟ ਨੂੰ ਦਿਲ ਖੋਲ ਕੇ ਬੁਰਾ ਭਲਾ ਕਹਿਆ ! ਹੋਰ ਵਿਚਾਰੀ ਕਰ ਵੀ ਕੀ ਸਕਦੀ ਸੀ, ਆਪ ਨਿਤ ਅਰਦਾਸ ਕਰਨ ਲਈ ਕਿਹਾ ਕਰਦੀ ਸੀ ।

ਘਰੋਂ ਦੋ ਵਾਰ ਨੌਕਰ ਲੈਣ ਆਇਆ ਪਰ ਮੈਂ ਨਾ ਗਈ, ਚੌਥੇ ਦਿਨ ਮੈਂ ਕਮਲਾ ਨੂੰ ਕਿਹਾ, ਕਿ ਸ਼ਾਇਦ ਹੁਣ ਖ਼ਤ ਦਾ ਜਵਾਬ ਆ ਗਿਆ ਹੋਵੇ, ਮੈਂ ਰੋਟੀ ਖਾਕੇ ਅਜਿਹੇ ਸਮੇਂ ਜਾਵਾਂਗੀ ਕਿ ਸਾਰੇ ਸਤੇ ਪਏ ਹੋਣ ਤਾਕਿ ਬਿਨਾ ਕਿਸੇ ਤਾਂਘ ਤੋਂ ਜਾਕੇ ਵੇਖ ਸਕਾਂ।

ਜਾਂਦੀ ਵਾਰ ਮੈਂ ਇੰਝ ਜਾ ਰਹੀ ਸਾਂ ਜਿਵੇਂ ਕੋਈ ਆਪਣੀ ਕਿਸਮਤ ਦਾ ਫੈਸਲਾ ਸੁਣਨ ਲਈ ਜਾ ਰਿਹਾ