ਪੰਨਾ:Chanan har.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੨)

ਝਟ ਇਕ ਸੁਨਹਿਰਾ ਗੋਲ ਡਬਾ ਚੁਕ ਲਿਆ, ਜਿਸ ਤੇ ਗਿਨੀ ਦੇ ਸੋਨੇ ਦਾ ਕੰਮ ਹੋਇਆ ਹੋਇਆ ਸੀ, ਊਦੀ ਉਦੀ ਸਿਪ ਦੇ ਟੁਕੜੇ ਤਾਂ ਰੰਗਾਂ ਦੀ ਭਾਹ ਮਾਰ ਰਹੇ ਸਨ ਤੇ ਸਾਰੇ ਜੋੜਾਂ ਤੇ ਵਲਾਇਤੀ ਕੁੰਦਨ ਦਾ ਕੰਮ ਹੋਇਆਂ ਹੋਇਆ ਸੀ, ਢਕਣ ਵੀ ਬੜਾ ਸੋਹਣਾ ਸੀ ਇਸ ਵਿਚ ਮੋਤ। ਜੜੇ ਹੋਏ ਸਨ ਨਿਕੇ ਨਿਕੇ ਸਮੁੰਦਰੀ ਘੋਗੇ ਏਸ ਢੰਗ ਨਾਲ ਜੁੜੇ ਹੋਏ ਸਨ, ਕਿ ਮੈਂ ਇਸ ਨੂੰ ਜਦ ਖੋਲ ਕੇ ਵੇਖਿਆ ਤਾਂ ਅੰਦਰ ਇਕ ਨਿਕਾ ਜਿਹਾ ਪਾਊਡਰ ਲਾਉਣ ਦਾ ਪਫ ਰਖਿਆ ਸੀ ਤੇ ਉਹਦੇ ਵਿਚ ਲਾਲ ਰੰਗ ਦਾ ਪਾਊਡਰ ਸੀ, ਮੈਂ ਪਫ ਕਢਕੇ ਉਹਦੀ ਨਰਮਾਈ ਵੇਖਣ ਲਈ ਆਪਣੀਆਂ ਗਲਾਂ ਤੇ ਹੌਲੀ ਹੌਲੀ ਫੇਰਿਆਂ ਤੇ ਫੇਰ ਉਸੇ ਤਰ੍ਹਾਂ ਰਖ ਦਿਤਾ, ਮੈਨੂੰ ਖਿਆਲ ਵੀ ਨਾ ਆਇਆ ਕਿ ਮੇਰੀਆਂ ਗਲਾਂ ਤੇ ਉਹ ਪਾਊਡਰ ਲਗ ਗਿਆ ਹੋਵੇਗਾ, ਮੈਂ ਅਜੇ ਡੱਬੇ ਨੂੰ ਰਖਿਆ ਹੀ ਸੀ ਕਿ ਮੇਰੀ ਨਜ਼ਰ ਇਕ ਥੈਲੀ ਤੇ ਪਈ, ਇਹ ਹਰੀ ਮਖਮਲ ਦੀ ਥੈਲੀ ਸੀ ਤੇ ਇਸ ਤੇ ਵਖੋ ਵਖ ਸੁਨਹਿਰੀ ਤਸਵੀਰਾਂ ਬਣੀਆਂ ਹੋਈਆਂ ਸਨ। ਜਦ ਮੈਂ ਚੁਕਕੇ ਵੇਖੀ ਤਾਂ ਮੈਂ ਹੈਰਾਨ ਹੋ ਗਈ, ਕਿਉਂਕਿ ਅਸਲ ਵਿਚ ਇਹ ਰਬੜ ਦੀ ਥੈਲੀ ਸੀ ਜੇਹੜੀ ਮਖਮਲ ਨਾਲੋਂ ਵੀ ਵਧ ਨਰਮ ਤੇ ਸੋਹਣੀ ਸੀ, ਖੋਲਕੇ ਵੇਖੀ ਤਾਂ ਉਸ ਵਿਚ ਵਾਲਾਂ ਵਿਚ ਕਰਨ ਵਾਲੇ ਦੋ ਬੁਰਸ਼ ਸਨ, ਇਕ ਕੰਘ ਸੀ; ਮੈਂ ਉਸ ਨੂੰ ਬੀ ਰਖ ਦਿਤਾ ਤੇ ਕੋਈ ਹੋਰ ਡੱਬੀਆਂ ਨੂੰ ਵਾਰੀ ਵਾਰੀ ਵੇਖਿਆ, ਕਿਸੇ ਵਿਚ