ਪੰਨਾ:Chanan har.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੩)

ਸੇਫਟੀਪਨ ਸੀ ਤੇ ਕਿਸੇ ਵਿਚ ਫੁੱਲ, ਏਸੇ ਤਰ੍ਹਾਂ ਦੀਆਂ ਹੋਰ ਕਈ ਸ਼ੰਗਾਰ ਦੀਆਂ ਚੀਜ਼ਾਂ ਸਨ, ਏਨਾਂ ਵਿਚ ਕਈ ਅਜਿਹੀਆਂ ਡਬੀਆਂ ਵੀ ਸਨ ਜਿਨ੍ਹਾਂ ਨੂੰ ਮੈਂ ਖੋਲ ਹੀ ਨਾ ਸਕੀ। ਇਹ ਸਾਰੀਆਂ ਅਜਿਹੀਆਂ ਸੋਹਣੀਆਂ ਸਨ ਕਿ ਮੁੜ ਮੁੜ ਵੇਖਣ ਨੂੰ ਜੀ ਕਰਦਾ ਸੀ, ਮੈਂ ਏਨਾਂ ਨੂੰ ਵੇਖ ਹੀ ਰਹੀ ਸਾਂ ਕਿ ਇਕ ਮਖ਼ਮਲੀ ਡਏ ਦੀ ਨਕਰ ਟੇਸ਼ਮੀ ਰਮਾਲਾਂ ਵਿਚ ਜੀ ਮੇਰੀ ਨਜ਼ਰੀਂ ਪਈ ਮੈਂ ਖੋਲ ਕੇ ਵੇਖਿਆ, ਤਾਂ ਉਸ ਵਿਚ ਨਿੱਕੇ ਨਿੱਕੇ ਨੌਂਹ ਲਾਹੁਣ ਤੇ ਘਸਾਉਣ ਦੇ ਹਥਿਆਰ ਸਨ, ਢਕਣ ਵਿਚ ਇਕ ਨਿੱਕਾ ਜਿਹਾ ਸ਼ੀਸ਼ਾ ਲਗਾ ਹੋਇਆ ਸੀ ਮੈਂ ਉਸ ਨੂੰ ਕਢ ਕੇ ਵੇਖਿਆ ਤਾਂ ਉਸ ਵਿਚ ਫਾਉਨਟੇਨ ਪੈਨ ਸੀ ਉਹ ਵੀ ਮੈਂ ਉਸੇ ਤਰ੍ਹਾਂ ਰਖ ਦਿਤਾ, ਐਧਰ ਉਧਰ ਤਕਿਆ ਤਾਂ ਇਕ ਨਿੱਕੀ ਜੇਹੀ ਸੁਨਹਿਰੀ ਡਬੀ ਦਿਸੀ, ਉਸਨੂੰ ਮੈਂ ਬਥੇਰਾ ਖੋਲਣਾ ਚਾਹਿਆ, ਪਰ ਉਹ ਨਾ ਖੁਲਣੀ ਸੀ ਨਾ ਖੁਲੀ, ਮੈਂ ਅਜੇ ਖੋਲ ਹੀ ਰਹੀ ਸਾਂ ਕਿ ਮੈਨੂੰ ਇਕ ਬਕਸ ਦਿਸਿਆ ਮੈਂ ਉਹ ਵੇਖਿਆ ਬੜਾ ਸੋਹਣਾ ਬਕਸ ਸੀ, ਉਸਨੂੰ ਜਦ ਮੈਂ ਖੋਲਿਆ ਤਾਂ ਹੈਰਾਨ ਰਹਿ ਗਈ, ਉਸ ਵਿਚ ਇਕ ਬਲੌਰੀ ਇਦਾਨ ਸੀ ਜਿਸ ਵਿਚ ਕਈ ਰੰਗ ਦੀਆਂ ਸ਼ੀਸ਼ੀਆਂ ਇਤ ਨਾਲ ਭਰੀਆਂ ਪਈਆਂ ਸਨ, ਮੈਂ ਇਸ ਨੂੰ ਚੁਫੇਰਿਓਂ ਵੇਖ ਕੇ ਖੋਲ੍ਹਣਾ ਚਾਹਿਆ। ਜਿਥੇ ਜਿਥੇ ਜੋੜ ਜਾਂ ਬਟਨ ਸਨ ਸਭ ਦਬਾਏ ਪਰ ਉਹ ਨ ਖੁਲਾ, ਮੈਂ ਏਸੇ ਧਨ ਵਿਚ ਸਾਂ ਕਿ ਮੇਰੀ ਨਜ਼ਰ ਇਕ