ਪੰਨਾ:Chanan har.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੪)

ਤਸਵੀਰ ਦੀ ਨੁਕਰ ਤੇ ਪਈ, ਮੈਂ ਇਤ੍ਰਦਾਨ ਨੂੰ ਤਾਂ ਭੁਲ ਗਈ ਤੇ ਝਟ ਤਸਵੀਰ ਖਿਚ ਲਈ, ਉਹਦੇ ਨਾਲ ਹੀ ਟਾਈਆਂ ਤੇ ਰੇਸ਼ਮੀ ਰੁਮਾਲਾਂ ਨਾਲ ਲਟਕਦੀ ਇਕ ਨਿੱਕੀ ਜਹੀ ਡਬੀ ਵੀ ਬਾਹਰ ਆ ਗਈ, ਕੀ ਵੇਖਦੀ ਹਾਂ ਕਿ ਉਸ ਵਿਚ ਇਕ ਮੁੰਦਰੀ ਝਿਲਮਿਲ ੨ ਕਰ ਰਹੀ ਏ, ਝਟ ਤਸਵੀਰ ਛਡ ਕੇ ਮੈਂ ਉਹ ਡਬੀ ਚੁਕੀ ਤੇ ਮੁੰਦਰੀ ਨੂੰ ਚੁਕਕੇ ਵੇਖਿਆ, ਵਿਚਕਾਰ ਇਕ ਨੀਲਮ ਦਾ ਨਗ ਸੀ ਤੇ ਆਸ ਪਾਸ ਚਿਟੇ ਹੀਰੇ ਜੜੇ ਹੋਏ ਸਨ। ਮੈਂ ਉਸਨੂੰ ਆਪਣੀਆਂ ਉੱਗਲੀਆਂ ਵਿਚ ਪਾਣ ਲਗੀ, ਕਿਸੇ ਨੂੰ ਉਹ ਖੁਲੀ ਤੇ ਕਿਸ ਨੂੰ ਤੰਗ ਸੀ, ਪਰ ਮੈਂ ਸਜੇ ਹੱਥ ਦੀ ਵਿਚਕਾਰਲੀ ਉਂਗਲ ਵਿਚ ਕਿਸੇ ਨ ਕਿਸੇ ਤਰਾਂ ਪਾ ਹੀ ਲਈ ਤੇ ਫੇਰ ਹੱਥ ਉਚਾ ਕਰਕੇ ਉਹਦੀ ਸ਼ਾਨ ਵੇਖਣ ਲਗੀ। ਮੈਂ ਉਸਨੂੰ ਵੇਖ ਚਾਖ ਕੇ ਮੁੜ ਡਬੀ ਵਿਚ ਰਖਣ ਲਈ ਲਾਹੁਣ ਲਗੀ ਤਾਂ ਉਹ ਫਸ ਗਈ, ਲਥੇ ਨ। ਮੇਰੇ ਖਬੇ ਹੱਥ ਵਿਚ ਉਹ ਬਲੌਰੀ ਇਦਾਨ ਉਸੇ ਤਰਾਂ ਫੜਿਆ ਹੋਇਆ ਸੀ, ਮੈਂ ਉਸ ਨੂੰ ਰਖਣ ਲਗੀ ਸਾਂ ਪਈ ਦੋਵੇਂ ਹੱਥ ਵੇਹਲੇ ਕਰਕੇ ਮੁੰਦਰੀ ਲਾਹਾਂ ਕਿ ਮੇਰੀ ਨਜ਼ਰ ਉਸ ਤਸਵੀਰ ਤੇ ਪਈ ਜੇੜੀ ਸਾਹਮਣੇ ਪਈ ਸੀ ਤੇ ਜਿਸਨੂੰ ਮੈਂ ਸਭ ਤੋਂ ਪਹਿਲਾਂ ਵੇਖਣਾ ਚਾਹੁੰਦੀ ਸੀ ਉਸ ਤੇ ਗੁਡੀ ਦਾ ਕਾਗਜ਼ ਚੜ੍ਹਿਆ ਹੋਇਆ ਸੀ, ਮੈਂ ਇਦਾਨ ਤਾਂ ਰਖਣਾ ਭੁਲ ਚ ਈ ਤੇ ਝਟ ਸਜੇ ਹਥ ਨਾਲ ਤਸਵੀਰ ਚੁਕ ਲਈ ਕਾਗਜ਼ ਹਟਾ ਕੇ ਜਦ ਵੇਖਿਆ ਤਾਂ ਪਤਾ ਲਗਾ ਕਿ ਸਭ ਸਾਮਾਨ ਬੈਰਿਸਟਰ ਸਾਹਿਬ ਦਾ ਹੈ ਇਹ ਉਨ੍ਹਾਂ ਦੀ