ਪੰਨਾ:Chanan har.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭)

ਰਾਗ ਛਿੜ ਗਿਆ............ਓਹ ਬੜਾ ਸਮਾਂ ਏਸੇ ਤਰਾਂ ਸਤਾਰ ਵਜਾਉਂਦਾ ਰਿਹਾ ਤੇ ਬੜੇ ਜ਼ੋਰ ਨਾਲ ਵਜਾਉਂਦਾ ਰਿਹਾ ਪਰ ਲਾਲੇ ਦੇ ਦਿਲ ਨੂੰ ਸ਼ਾਂਤੀ ਨਾ ਹੋਈ।

ਅਖੀਰ ਉਸ ਨੇ ਕਿਹਾ |

ਏਸ ਸਤਾਰ ਦੀਆਂ ਤਾਰਾਂ ਵਿਚ ਮੇਰੇ ਦਰਦ ਦਾ ਦਾਰੁ ਨਹੀਂ ਹੈ............. ਮੇਰਾ ਜੀਵਨ, ਸਨਤਾ ਤੇ ਮਸਤੀ ਤੇਰੇ ਗਲੇ ਵਿਚ ਲੁਕੀ ਪਈ ਏ।

ਡਰਾਉਣੇ ਜੰਗਲ ਤੇ ਉਜਾੜ ਵਿਚੋਂ ਜਿਸ ਤੇ ਚੰਦ ਦੀ ਚਾਨਣੀ ਨੇ ਚਿਟੀ ਚਾਦਰ ਪਾ ਦਿੱਤੀ ਸੀ, ਰਾਗ ਦੀਆਂ ਤਾਣਾਂ ਨਿਕਲਨ ਲਗੀਆਂ, ਇੰਝ ਪ੍ਰਤੀਤ ਹੋਣ ਲਗਾ ਜਿਵੇਂ ਰਾਗ ਦਾ ਦੇਵਤਾ ਆਪ ਆਕੇ ਆਪਣਾ ਸਾਰਾ ਅੱਡੀ ਚੋਟੀ ਦਾ ਜ਼ੋਰ ਲਾਕੇ ਗੀਤ ਅਲਾਪ ਰਿਹਾ ਹੈ ।

ਗੀਤ ਦੇ ਪਹਿਲੇ ਹੀ ਅਲਾਪ ਨੇ ਆਪਣਾ ਅਸਰ ਦੁਖਾਇਆ । ਕਮਲਾਈਆਂ ਹੋਈਆਂ ਕਲੀਆਂ ਮੁੜ ਸੁਰਜੀਤ ਹੋ ਪਈਆਂ, ਪਤੀਆਂ ਵਿਚ ਹਰਿਆਵਲ ਆ ਗਈ ਤੇ ਫੁਲਾਂ ਦਾ ਹਾਸਾ ਨਿਕਲ ਗਿਆ। ’’

ਨੌਜਵਾਨ ਕਵੀ ਨੂੰ ਇਹ ਕਦੇ ਵੀ ਖਿਆਲ ਨਹੀਂ ਸੀ ਆ ਸਕਦਾ ਕਿ ਉਸ ਦੇ ਗੀਤਾਂ ਦੇ ਅਸਰ ਨਾਲ ਲਾਲਾ ਬੇਬਹਾਰੀਆਂ ਕਲੀਆਂ ਪੈਦਾ ਕਰ ਦੇਵੇਗਾ ।

‘‘ਐ ਨੌਜਵਾਨ ਕਵੀ ਤੇਰੇ ਤੇ ਦੇਵਤਿਆਂ ਦੀ ਬਰਕਤ ਦਾ ਸਾਇਆ ਹੋਵੇ, ਤੇਰੀ ਜਵਾਨੀ ਅਟੱਲ ਹੈ ਤੇ ਤੇਰੀ ਸਾਦਗੀ