ਪੰਨਾ:Chanan har.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੭)

ਤੇ ਮੈਂ ਸੋਚ ਰਹੀ ਸਾਂ ਕਿ ਕਿਵੇਂ ਉਹ ਮੁੰਦਰੀ ਲਾਹਾਂ।

ਏਨੇ ਨੂੰ ਬੈਰਿਸਟਰ ਸਾਹਿਬ ਫੇਰ ਬੋਲੇ, ‘‘ਏਨਾ ਵਿਚੋਂ ਜੇ ਕੋਈ ਹੋਰ ਚੀਜ਼ ‘ਪਸੰਦ ਹੋਵੇ ਤਾਂ ਉਹ ਵੀ ਲੈ ਜਾਓ ’’ ਮੈਂ ਇਹ ਸੁਣਕੇ ਸ਼ਰਮ ਨਾਲ ਪਾਣੀ ਪਾਣੀ ਹੈ ਗਈ ਪਰ ਕੀ ਕਰ ਸਕਦੀ ਸਾਂ, ਮੁੰਦਰੀ ਕਿਸੇ ਤਰਾਂ ਵੀ ਯਤਨ ਕਰਨ ਤੇ ਨਹੀਂ ਸੀ ਉਤਰਦੀ।

ਏਨੇ ਨੂੰ ਬੈਰਿਸਟਰ ਸਾਹਿਬ ਨੇ ਫੇਰ ਕਿਹਾ, “ਇਹ ਇਕ ਇਤਫ਼ਾਕ ਦੀ ਗਲ ਏ ਕਿ ਮੈਨੂੰ ਆਪਣੀ ਮੰਗ ਨਾਲ ਗਲਾਂ ਕਰਨ ਦਾ ਸਮਾ ਮਿਲ ਗਿਆ ਏ, ਏਸ ਕਰਕੇ ਮੈਂ ਏਸ ਸਮੇਂ ਨੂੰ ਸੁਭਾਗਾ ਸਮਝਦਾ ਹਾਂ।

ਇਹ ਆਖ ਕੇ ਉਹ ਮੇਰੇ ਸਾਹਮਣੇ ਆ ਖਲੋਤੇ, ਮੈਂ ਸ਼ਰਮ ਦੀ ਮਾਰੀ ਮੁੰਹ ਲੁਕੇ ਪਾਸਾ ਮੋੜ ਲਿਆ, ਮੇਰੀ ਇਹ ਦਸ਼ਾ ਦੇਖ ਕੇ ਸ਼ਾਇਦ ਬੈਰਿਸਟਰ ਸਾਹਿਬ ਖੁਦ ਸ਼ਰਮਾ ਗਏ ਤੇ ਕਹਿਣ ਲਗੇ, ਮੈਂ ਏਸ ਵਾਧੇ ਦੀ ਖਿਮਾ ਮੰਗਦਾ ਹਾਂ ਪਰ.............ਇਹ ਆਖ ਕੇ ਸਾਹਮਣੇ ਲਾਸ ਤੇ ਪਈ ਚਾਦਰ ਖਿਚ ਕੇ ਮੇਰੇ ਉਪਰ ਸੁਟ ਦਿਤੀ ਤੇ ਆਪ ਕਮਰੇ ਤੋਂ ਬਾਹਰ ਜਾ ਕੇ ਕਹਿਣ ਲਗੇ-ਤੁਸੀ ਕੁਰਸੀ ਤੇ ਬੈਠ ਜਾਓ ਤੇ ਹੌਸਲਾ ਰਖੋ ਕਿ ਮੈਂ ਅੰਦਰ ਨਹੀਂ ਆਵਾਂਗਾ ਪਰ ਸ਼ਰਤ ਇਹ ਵੇ ਕਿ ਮਰੀਆਂ ਇਕ ਦੋ ਗਲਾਂ ਦਾ ਉਤਰ ਜ਼ਰੂਰ ਦੇਣਾ ਪਵੇਗਾ। ਮੈਂ ਏਸ ਨੂੰ ਹੀ ਸਬੰਤਾ ਸਮਝ ਕੇ ਚਾਦਰ ਲਪੇਟ ਕੇ ਕੁਰਸੀ ਤੇ ਬੈਠ ਗਈ ਕਿ ਬੈਰਿਸਟਰ ਸਾਹਿਬ ਨੇ ਕਿਹਾ, “ਤੁਸੀ ਮੇਰੀ