ਪੰਨਾ:Chanan har.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਏਸ ਹਰਕਤ ਤੋਂ ਗੁਸੇ ਤਾਂ ਨਹੀਂ ਹੋ ਗਏ ? ’’

ਮੈਂ ਚੁਪ ਚਾਪ ਮੁੰਦਰੀ ਲਾਹੁਣ ਦੇ ਆਹਰ ਵਿਚ ਲਗੀ ਰਹੀ ਤੇ ਕੁਝ ਨਾ ਬੋਲੀ।

ਏਨੇ ਨੂੰ ਬੈਰਿਸਟਰ ਸਾਹਿਬ ਫੇਰ ਬੋਲੇ, ‘‘ਦਸੋ ਛੇਤੀ ਦਸੋ ’’ ਮੈਂ ਫੇਰ ਚੁਪ ਰਹੀ ਤਾਂ ਉਨ੍ਹਾਂ ਕਿਹਾ, ‘‘ਤੁਸੀਂ ਕੋਈ ਉਤਰ ਨਹੀਂ ਦੇਂਦੇ ਲਓ ਫੇਰ ਮੈਂ ਹਾਜ਼ਰ ਹੁੰਦਾ ਹਾਂ ’’

ਮੈਂ ਘਬਰਾ ਗਈ ਤੇ ਮਜਬੂਰਨ ਹੌਲੀ ਜਹੀ ਕਿਹਾ ‘ਜੀ ਨਹੀਂ’ ਮੈਂ ਮੁੰਦਰੀ ਲਾਹੁਣ ਵਿਚ ਲਗੀ ਹੋਈ ਸੀ ।

ਬੈਰਿਸਟਰ ਸਾਹਿਬ ਨੇ ਕਿਹਾ, ਪਾ, ਹਛਾਂ ਮੁੰਦਰੀ ਪਸੰਦ ਆ ਗਈ ਜੇ ... 4.

ਮੈਂ ਤੰਗ ਆ ਕੇ ਕਿਹਾ ਹੈ ਰਬਾ ( ਮੈਨੂੰ ਮੌਤ ਦੇ ਦੇ, ਮੈਂ ਉਂਗਲੀ ਨੂੰ ਮਰੋੜ ਸੁਟਿਆ । ਜੀ ਕਰੇ ਕਿ ਕਟਕੇ ਮੁੰਦਰੀ ਲਾਹ ਦਿਆਂ ਪਰ ਮੇਰਾ ਵਸ ਨਹੀਂ ਸੀ ਚਲਦਾ, ਮੈਂ ਕੋਈ ਉਤਰ ਨਾ ਦਿਤਾ, ਏਨੇ ਨੂੰ ਬੈਰਿਸਟਰ ਸਾਹਿਬ ਨੇ ਫੇਰ ਪਛਿਆ । ਮੈਂ ਦਿਲ ਹੀ ਦਿਲ ਵਿਚ ਸੋਚ , ਰਹੀ ਸੀ ਕਿ ਕੀ ਜਵਾਬ ਦਿਆਂ ਜੇ ਆਖਾਂ ਪਸੰਦ ਏ ਤਾਂ ਸ਼ਰਮ ਆਉਂਦੀ ਏ ਜੇ ਆਪਾਂ ਨਹੀਂ ਤਾਂ ਕੇਹੜੇ ਮੂੰਹ ਨਾਲ, ਮੈਂ ਚੁਪ ਰਹੀ ਤੇ ਕੁਝ ਨਾ ਬੋਲੀ । ਹੁਣ

ਏਨੇ ਨੂੰ ਬੈਰਿਸਟਰ, ਸਾਹਿਬ ਨੇ ਫੇਰ ਕਿਹਾ,"ਸ਼ਕਰ ਏ ਕਿ ਇਦਾਨ ਤੁਹਾਨੂੰ ਏਨਾ ਪਸੰਦ ਆਇਆ ਕਿ ਵਰਤੇ ਕੇ ਮੁਕਾ ਦਿਤਾ ਜੇ, ਮਾਨੋ ਮੇਰੀ ਮਹਿਨਤ ਸਫਲ ਹੋ ਗਈ, ਪਰ ਮੁੰਦਰੀ ਬਾਬਤ ਅਜੇ ਤੁਸਾਂ ਕੁਝ ਨਹੀਂ ਫਰਮਾਇਆ '