ਪੰਨਾ:Chanan har.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੧)

ਸਭ ਬੇਅਰਥ ਸੀ, ਅਖੀਰ ਮੈਂ ਰੋ ਪਈ ਤੇ ਪ੍ਰਾਰਥਨਾ ਕੀਤੀ ਕਿ ਹੇ ਈਸ਼ਵਰ ਮੇਰੀ ਇਸ ਵੇਲੇ ਸਹਾਇਤਾ ਕਰ।

ਬੈਰਿਸਟਰ ਸਾਹਿਬ ਗੁਸਲਖਾਨੇ ਵਿਚ ਖਲੋਤੇ ਖਲੋਤੇ ਥਕ ਗਏ, ਮੈਂ ਉਸੇ ਤਰਾਂ ਬਤ ਬਣੀ ਖਲੋਤੀ ਸਾਂ, ਅੰਦਰ ਆ ਗਏ ਤੇ ਕਹਿਣ ਲਗੇ ‘‘ ਖਿਮਾਂ ਕਰਨਾ ਮੈਂਨੂੰ ਨਹੀਂ ਸੀ ਪਤਾ ਕਿ ਤੁਸੀ ਮੁੰਦਰੀ ਦੇਣ ਨੂੰ ਤਿਆਰ ਨਹੀਂ ਪਰ ਕੀ ਕੀਤਾ ਜਾਵੇ ਏਸ ਰਸਮ ਦਾ ਨਾਮ ਹੀ ਮੁੰਦਰੀ ਰਸਮ ਹੈ, ਚੰਗਾ ਮੈਂ ਖਾਲੀ ਡਬਾ ਰਖ ਦਿਆਂਗਾ ਤੇ ਆਖ ਦਿਆਂਗਾ ਕਿ ਮੁੰਦਰੀ ਤੁਹਾਡੇ ਪਾਸ ਏ, ਇਹ ਆਖਕੇ ਉਹ ਜ਼ਰਾ ਰੁਕ ਕੇ ਬੋਲੇ, ‘‘ਹੋਰ ਤੇ ਕੋਈ ਗਲ ਨਹੀਂ ਮੰਦਿਆਂ ਕਰਮਾਂ ਨੂੰ ਤੁਹਾਡੇ ਪਿਤਾ ਜੀ ਏਸ ਨੂੰ ਵੇਖ ਚੁਕੇ ਹਨ। ’’

ਮੇਰੀ ਖਾਨਿਓਂ ਗਈ, ਮੈਂ ਘਬਰਾ ਰਹੀ ਸਾਂ ਕਿ ਜੇ ਪਿਤਾ ਜੀ ਵੇਖ ਚੁਕੇ ਹਨ ਤਾਂ ਕਿਨੀ ਮੁਸ਼ਕਲ ਹੋ ਗਈ ਏ, ਪਤਾ ਨਹੀਂ ਮੇਰੇ ਮੂੰਹੋਂ ਇਹ ਗਲ ਕਿਵੇਂ ਨਿਕਲ ਗਈ ਕਿ ‘‘ਉਤਰਦੀ ਨਹੀਂ । ’’

ਏਧਰ ਮੰਰਾ ਇਹ ਹਾਲ ਸੀ ਤੇ ਉਧਰ ਬੈਰਿਸਟਰ ਹੋਰਾਂ ਹਸਕੇ ਕਿਹਾ, ‘‘ਰੱਬ ਕਰੇ ਨਾ ਲਥੇ।’’

ਮੈਂ ਉਸੇ ਤਰਾਂ ਫੇਰ ਲਾਹੁਣ ਲਗ ਪਈ ਪਰ ਸਭ ਬੇਅਰਥ ਸੀ, ਬੈਰਿਸਟਰ ਸਾਹਿਬ ਨੇ ਕਿਹਾ ਜੇ ਹੁਕਮ ਕਰੋ ਤਾਂ ਮੇਂ ਲਾਹ ਦਿਆਂ।

ਮੈਂ ਚੂੰਕਿ ਤੰਗ ਆ ਗਈ ਸਾਂ ਏਸ ਕਰਕੇ ਮੁੰਦਰੀ ਵਾਲਾ ਹਥ ਬੈਰਿਸਟਰ ਸਾਹਿਬ ਵਲ ਵਧਾ ਦਿਤਾ ਤੇ ਆਪ