ਪੰਨਾ:Chanan har.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੩)

ਇਕ ਹੋਰ ਗਲ ਆਖ ਗਏ ਕਿ ਲਾਲ ਪਾਊਡਰ ਦੀ ਤੁਹਾਨੂੰ ਲੋੜ ਤਾਂ ਕੋਈ ਨਹੀਂ ਸੀ। ਮੈਂ ਝਟ ਸਮਝ ਗਈ ਕਿਉਂਕਿ ਭੁਲੇਖੇ ਨਾਲ ਮੇਰੀ ਇਕ ਗਲ ਤੇ ਪਉਡਰ ਲਗ ਗਿਆ ਸੀ।

ਜਦ ਉਹ ਗੁਸਲਖਾਨੇ ਵਿਚ ਵੜ ਗਏ ਤਾਂ ਮੈਂ ਚਾਦਰ ਸੂਟਕੇ ਇਕ ਦਮ ਦੌੜੀ ਤੇ ਆਪਣੇ ਕਮਰੇ ਵਿਚ ਆਕੇ ਸਾਹ ਲਿਆ, ਸਭ ਤੋਂ ਪਹਿਲਾਂ ਸ਼ੀਸ਼ਾ ਵੇਖਕੇ ਪਾਊਡਰ ਸਾਫ਼ ਕੀਤਾ ਤੇ ਫੇਰ ਇਕ ਪਟੀ ਉਂਗਲ ਤੇ ਬੰਨ ਲਈ ਤਾਕਿ ਕੋਈ ਅੰਗਠੀ , ਨਾ ਵੇਖ ਲਏ ਤੇ ਸੁਟ ਦਾ ਬਹਾਨਾ ਬਣਾ ਲਿਆ।

੫.

ਖੈਰ ਮੇਰਾ ਇਹ ਬਹਾਨਾ ਬਣ ਗਿਆ, ਕਿਸੇ ਨੇ ਸਟ ਦਾ ਕਾਰਨ ਨਾ ਪੁਛਿਆ, ਮੈਂ ਸਿਰ ਪੀੜ ਦਾ ਬਹਾਨਾ ਕਰ ਦਿਤਾ, ਤੇ ਉਹ ਟਹਿਲਣ ਨੂੰ ਇਹ ਆਖਕੇ ਚੁਪ ਕਰ ਰਹੀਆਂ, ਰਹਿਣ ਦੇ,ਉਸਦਾ ਮੰਗੇ ਆਇਆ ਹੋਇਆ ਏ,ਸ਼ਰਮਾਂਦੀ ਏ। ਉਨਾਂ ਨੂੰ ਤੇ ਟਹਿਲਣ ਨੂੰ ਭਲਾ ਕੀ ਪਤਾ ਸੀ ਕਿ ਮੈਂ ਉਨਾਂ ਨਾਲ ਮੇਲ ਵੀ ਕਰ ਆਈ ਸਾਂ, ਮੇਲ ਹੀ ਨਹੀਂ ਸਗੋਂ ਉਨ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਵੀ ਵਗਾੜ ਆਈ ਸਾਂ।

ਤੀਜੇ ਪਹਿਰ ਦਾ ਵੇਲਾ ਸੀ, ਮੈਂ ਹਰ ਘੜੀ ਕਮਲਾ ਦੀ ਉਡੀਕ ਵਿਚ ਸਾਂ, ਮੈਂ ਉਸਨੂੰ ਬੁਲਾਇਆ ਤੇ ਉਹਨੇ ਨਾਂਹ ਕਰ ਛਡੀ, ਕਿਉਂਕਿ ਅਜ ਹੀ ਤਾਂ ਮੈਂ ਉਸ ਕੋਲੋਂ ਆਈ ਸਾਂ, ਮੈਂ ਫੇਰ ਉਸਨੂੰ ਇਕ ਹੋਰ ਚਿਠੀ ਲਿਖੀ, ‘‘ਕਿ ਭੈਣ, ਈਸ਼ਵਰ ਦਾ ਵਾਸਤਾ ਈ ਜਿਵੇਂ ਹੋ’ ਸਕੇ ਇਕ