ਪੰਨਾ:Chanan har.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮)

ਏਸੇ ਤਰਾਂ ਬਣੀ ਰਹੇ, ਤੇਰੇ ਸਛ ਗੀਤਾਂ ਨੇ ਮੈਨੂੰ ਜੀਵਨ ਬਖਸ਼ਿਆ ਹੈ, ਮੈਂ ਜਿੰਨਾਂ ਵੀ ਤੇਰਾ ਧਨਵਾਦ ਕਰਾਂ ਥੋੜਾ ਹੈ । ਹੇ ਕਵੀ ਜਦ ਕਦੀ ਤੇਰੇ ਬਾਗ ਵਿਚ ਕੋਈ ਕਲੀ ਨਾ ਰਹੇ ਤੇ ਤੈਨੂੰ ਕਲੀਆਂ ਦੀ ਲੋੜ ਪੈ ਜਾਵੇ ਤਾਂ ਤੂੰ ਮੇਰੇ ਪਾਸ ਚਲਾ ਆਵੀਂ ਬਹਾਰ ਦਾ ਗੀਤ ਸੁਣਾਵੀਂ ਤੇ ਝੋਲੀ ਭਰਕੇ ਕਲੀਆਂ ਦੀ ਲੈ ਜਾਵੀਂ।

ਨੌਜਵਾਨ ਕਵੀ ਨੇ ਪ੍ਰਸ਼ਨ ਹੋਕੇ ਬਹੁਤ ਸਾਰੀਆਂ ਕਲੀਆਂ ਤੋੜਕੇ ਝੋਲੀ ਭਰ ਲਈ, ਬਸ ਹੁਣ ਓਹ ਉਸ ਸੁੰਦਰੀ ਪਾਸ ਪਹੁੰਚਣ ਦਾ ਚਾਹਵਾਨ ਸੀ ।

ਉਸੇ ਦਿਨ ਸਵੇਰੇ ਓਸ ਸੁੰਦਰੀ ਦੇ ਮਕਾਨ ਹੇਠ ਇਕ ਨੌਜਵਾਨ ਕਵੀ ਹਥ ਵਿਚ ਸਤਾਰ ਫੜੀ, ਝੋਲੀ ਫੁਲਾਂ ਨਾਲ ਭਰੀ, ਤੇ ਸਹਪਨ ਦੇ ਗੀਤ ਅਲਾਪਦਾ ਨਜ਼ਰੀਂ ਪਿਆ ਜਿਸ ਦੇ ਮੂੰਹੋਂ ਮੁੜ ੨ ਇਹ ਸ਼ਬਦ ਨਿਕਲ ਰਹੇ ਸਨ

‘‘ਬੇਬਹਾਰੀ ਕਲੀਆਂ’’

ਸੁੰਦਰੀ ਨੂੰ ਖਬਰ ਕੀਤੀ ਗਈ......................ਝਟ ਕਵੀ ਨੂੰ ਅੰਦਰ ਸਦ ਲਿਆ ਗਿਆ।

ਸੁੰਦਰੀ ਪਲੰਗ ਤੇ ਬੜੀ ਸ਼ਾਨ ਨਾਲ ਬੈਠੀ ਸੀ ਕਿ ਕਵੀ ਨੇ ਕਲੀਆਂ ਓਸਦੇ ਚਰਨਾਂ ਵਿਚ ਰਖ ਦਿਤੀਆਂ, ਸੁੰਦਰੀ ਵੇਖਕੇ ਬਹੁਤ ਸਨ ਹੋਈ ਤੇ ਉਸਦੇ ਮੂੰਹੋਂ ਬੇਵਸੇ ਨਿਕਲ ਗਿਆ, ‘‘ਅਹਾ ਕਿਨੇ ਪਿਆਰੇ ਵਲ ਨੇ । ’’

ਤੇ ਛੇਤੀ ਛੇਤੀ ਫੁਲਾਂ ਨੂੰ ਚੁਮਣ ਲਗੀ ।

ਕਵੀ ਨੇ ਉਨਾਂ ਹੀ ਫੁਲਾਂ ਦਾ ਇਕ ਹਾਰ ਕਢਿਆਂ,