ਪੰਨਾ:Chanan har.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੫)

ਦਿਆਂਗੀ ਕਿ ਇਹ ਪਾਨ ਉਨਾਂ ਦੇ ਹੱਥ ਵਿਚ ਹੀ ਦੇਵੇ ਤੇ ਆਖ ਦੇਵੇ ਤੇਰੀ ਸਾਲੀ ਨੇ ਦਿਤਾ ਏ । ’’

ਇਹ ਗਲ ਮੇਰੇ ਮਨ ਲਗੀ, ਮਾਤਾ ਜੀ ਖਿਆਲ ਕਰਨਗੇ ਕਿ ਪਾਨ ਵਿਚ ਕੋਈ ਠੱਠਾ ਕੀਤਾ ਹੋਵੇਗਾ ਨੇ ।

ਉਪੰਤ ਮੁੰਦਰੀ ਲਾਹੁਣ ਦੀ ਕੋਸ਼ਸ਼ ਕੀਤੀ ਗਈ ਕਮਲਾ ਨੇ ਕੋਈ ਢੰਗ ਨਾ ਛਡਿਆ ਪਰ ਮੁੰਦਰੀ ਨਹੀਂ ਉਤ੍ਰਨੀ, ਸੀ, ਨਾ ਉਤਰੀ ।

ਰਾਤ ਨੂੰ ਮੈਂ ਏਸ ਫਿਕਰ ਵਿਚ ਰੋਟੀ ਵੀ ਨਾ ਖਾਧੀ ਤੇ ਈਸ਼ਵਰ ਅਗੇ ਅਰਦਾਸ ਕਰਦੀ ਰਹੀ ਕਿ ਹੇ ਈਸ਼ਵਰ ਮੈਨੂੰ ਏਸ ਮੁੰਦਰੀ ਦੀ ਔਕੜ ਵਿਚੋਂ ਕਢ ।

‘‘ਆਖਰ ਤੂੰ ਇਹ ਇਸ਼ਕ ਬਾਜ਼ੀ ਕਰਨ ਹੀ ਕਿਉਂ ਗਈ ਸੈਂ ?? ’’ ਕਮਲਾ ਨੇ ਕਿਹਾ ।

ਰਬ ਦੀ ਮਾਰ ਤੇਰੀ ਇਸ਼ਕ ਬਾਜ਼ੀ ਨੂੰ ! ਮੈਂ ਬਿਪਤਾ, ਵਿਚ ਫਸ ਹੋਈ ਹਾਂ ਤੇ ਇਹ ਮਖੌਲ ਪਈ ਕਰਦੀ ਏ । ਮੈਂ ਮੁੰਹ ਬਣਾਕੇ ਕਿਹਾ,

‘‘ਇਹ ਇਸ਼ਕ ਬਾਜ਼ੀ ਨਹੀਂ ਤੇ ਹੋਰ ਕੀ ਏ ? ਪਾਉਡਰ ਲਾਇਆ, ਮਿਸੀ ਮਲੀ ਤੇ ਫੇਰ ਮੰਦਰੀ ਅੜਾ ਬੈਠੀ ’’ ਕਮਲਾ ਨੇ ਕਿਹਾ, ‘ਹੁਣ ਜਰਾ ਏਸ ਦਾ ਸਵਾਦ ਵੀ ਚਖ, ਮਿਠੀਆਂ ਮਿਠੀਆਂ, ਪਿਆਰ ਦੀਆਂ ਗਲਾਂ ਕਰਨ ਗਈ ਹੋਵੇਂਗੀ ? ਤੇ...........ਮੇਂ ਹਥਾਂ ਨਾਲ ਉਸਦਾ ਮੂੰਹ ਬੰਦ ਕਰਕੇ ਕਿਹਾ ‘ਰਬ ਦੇ ਵਾਸਤੇ ਹੌਲੀ ਬੋਲ ।’’

‘ਲਿਆ ਕੇਂਚੀ ਨਾਲ ਮਦ ਕਟ ਦਿਆਂ’ ਕਮਲਾ