ਪੰਨਾ:Chanan har.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੬)

ਨੇ ਕਿਹਾ, ਐਵੇਂ ਨਹੀਂ ਉਤਰੇਗੀ?’ ‘ਨਾ ਭੇਣ ਕਟਵਾਵਾਂਗੀ ਨਹੀਂ, ਪਤਾ ਨਹੀਂ ਕਿੰਨੀ ਕੀਮਤੀ ਹੋਵੇ, ਇਕ ਤਾਂ ਮੈਂ ਸ਼ਾਮਤ ਦੀ ਮਾਰੀ ਇਦਾਨ ਤੋੜ ਆਈ ਹਾਂ ਤੇ ਹੁਣ ਇਸ ਨੂੰ ਕਟ ਦਿਆਂ।’

‘ਉਹਦੀ ਕੀ ਮਜਾਲ ਹੈ ਕਿ ਚੂੰ ਵੀ ਕਰੇ, ਹੁਣੇ ਆਖ ਦੇਈਏ, ਜਾ ਕਿਤੇ ਹੋਰ ਥਾਂ ਦੀ ਹਵਾ ਖਾ, ‘ਇਹ ਆਖਕੇ ਕਮਲਾ ਨੇ ਕੈਂਚੀ ਫੜੀ ਤੇ ਕਹਿਣ ਲਗਾ, ਲਿਆ ਏਧਰ।’

ਨਹੀਂ ਨਹੀਂ ਮੈਂ ਕਿਹਾ, ਇੰਝ ਨਾ ਕਰ ਫੇਰ ਉਸੇ ਤਰਾਂ ਲਾਹਣ ਦੀ ਕੋਸ਼ਸ਼ ਕੀਤੀ ਗਈ, ਏਸ ਸਮੇਂ ਵਿਚ ਉਂਗਲ ਸਜ ਗਈ ਮਜਬੂਰ ਹੋਕੇ ਕਮਲਾ ਨੂੰ ਕਿਹਾ ਕਿ ਉਹ ਮੁੰਦਰੀ ਕਟ ਦੇਵੇ, ਕਮਲਾ ਕੈਂਚੀ ਲੈਕੇ ਮੰਦਰੀ ਕਟਣ ਲਗੀ ਪਰ ਕੈਂਚੀ ਦਾ ਉਸ ਤੇ ਕੋਈ ਅਸਰ ਨਾ ਹੋਇਆ ਕਿਉਂਕਿ ਉਹ ਗਿਨੀ ਦੇ ਕੋਨੇ ਦੀ ਬਣੀ ਹੋਈ ਸੀ।

ਕਮਲਾ ਨੇ ਹਾਰ ਕੇ ਕਿਹਾ, ਕਿ ਉਸੇ ਕੋਲ ਜਾਕੇ ਕਟਵਾ ਜਾਂ ਉਵਾ, ਕਿਉਂਕਿ ਇਸਦਾ ਸਾਡੇ ਕੋਲੋਂ ਕਟੇ ਜਾਣਾ ਜਾਂ ਉਤਰਨਾਂ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਹੈ। ਮੈਂ ਇਹ ਗਲ ਕਿਵੇਂ ਮੰਨਦੀ, ਪਰ ਮਰਦਾ ਕੀ ਨਹੀਂ ਕਰਦਾ ਕਮਲਾ ਦੇ ਕਹਿਣ ਤੇ ਇਹ ਸਕੀਮ ਪ੍ਰਵਾਨ ਕਰ ਲਈ।

੬.

ਜਦ ਜ਼ਰਾ ਚੁਪ ਚਾਂ ਹੋ ਗਈ ਤਾਂ ਉਪਰ ਪੁਜੀ, ਕਮਲਾ ਵੀ ਨਾਲ ਸੀ, ਦਰਵਾਜ਼ੇ ਕੋਲ ਜਾਕੇ ਮੇਰਾ ਪੈਰ ਨਹੀਂ ਸੀ ਉਠਦਾ, ਮਣ ਮਣ ਦਾ ਭਾਰਾ ਹੋ ਗਿਆ ਸੀ, ਕਮਲਾ