ਪੰਨਾ:Chanan har.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੮)

ਮੈਂ ਦਿਲ ਵਿਚ ਕਮਲਾ ਦੀ ਸ਼ਰਤ ਤੇ ਹਸ ਰਹੀ ਸਾਂ ।

‘‘ਮੈਂ ਸਾਬਣ ਆਉਂਦਾ ਹਾਂ। ’’ ਇਹ ਆਖ ਕੇ ਸਾਬਣ ਲੈਣ ਚਲੇ ਗਏ, ਮੇਰੇ ਪਾਸੋਂ ਇਹ ਵੀ ਨਾ ਕਿਹਾ ਗਿਆ ਕਿ ਇਹ ਤਜਰਬਾ ਹੋ ਚੁਕਾ ਹੈ ।

ਬੈਰਿਸਟਰ ਸਾਹਿਬ ਨੇ ਸਾਬਣ ਦੀ ਮਾਲਸ਼ ਕੀਤੀ ਪਰ ਮੁੰਦਰੀ ਨਾ ਉਤਰੀ, ਆਖਰ ਥਕ ਕੇ ਬੈਰਿਸਟਰ ਸਾਹਿਬ ਨੇ ਕਿਹਾ, “ਤੁਸੀ ਮੁੰਦਰੀ ਪਾਈ ਰਖੋ, ਇਹ ਨੇਕ ਫਾਲ ਏ, ਮੇਰੇ ਚੰਗੇ ਭਾਗ ਨੇ ਨਹੀਂ ਤੇ ਹਜ਼ਾਰ ਰੁਪਿਆ ਖਰਚ ਕਰਨ ਤੇ ਵੀ ਏਸ ਨਾਪ ਦੀ ਮੁੰਦਰੀ ਨਾ ਮਿਲਦੀ ਹੈ’’।

ਮੈਂ ਘਬਰਾ ਗਈ, ਸ਼ਰਮਾ ਗਈ ਤੇ ਮੂੰਹੋਂ ਬੋਲਣ ਦੀ ਥਾਂ ਉਂਗਲ ਨੂੰ ਝਟਕਾ ਦਿਤਾ ਕਿ ਲਾਹ ਲਓ।

‘ਹੁਣ ਇਹ ਨਹੀਂ ਲਹਿ ਸਕਦੀ’ ਉਹਨਾਂ ਬੇਪਰਵਾਹੀ ਨਾਲ ਕਿਹਾ, ‘‘ਪਾਈ ਰਖੋ ਕੋਈ ਡਰ ਨਹੀਂ।’’

ਮੈਂ ਬਹੁਤ ਘਬਰਾਈ, ਸ਼ਰਮ ਹਯਾ ਨੂੰ ਲਾਂਭੇ ਰਖ ਕੇ ਬੋਲੀ, ‘‘ਈਸ਼ਵਰ ਦਾ ਵਾਸਤਾ ਜੇ, ਮੇਰੇ ਤੇ ਦਇਆ ਕਰੋ ਤੇ ਜਿਵੇਂ ਹੋ ਸਕੇ ਏਸ ਨੂੰ ਲਾਹੋ, ਭਾਵੇਂ ਮੇਰੀ ਉਂਗਲ ਵੀ ਕਿਉਂ ਨਾ ਕਟਣੀ ਪਵੇ ।

ਬੈਰਿਸਟਰ ਸਾਹਿਬ ‘ਕਹਿਣ ਲਗੇ, ਉਤਰ ਤਾਂ ਸਕਦੀ ਹੈ ਪਰ ਸ਼ਾਇਦ ਤੁਸੀ ਪਰਵਾਨ ਨਾ ਕਰੋ।

ਮੈਂ ਚੁਪ ਰਹੀ, ਹੇ ਈਸ਼ਵਰ ਭਲਾ ਮੈਂ ਕਿਵੇਂ ਪਰਵਾਨ ਨਾ ਕਰਾਂਗ, ਬੈਰਿਸਟਰ ਸਾਹਿਬ ਭੀ ਚੁਪ ਸਨ