ਪੰਨਾ:Chanan har.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੨)

ਫੇਰ ਮਰੀ ਹਿੰਮਤ ਨਾ ਪਈ ਕਿ ਬੈਰਿਸਟਰ ਸਾਹਿਬ ਵਲ ਤਕਾਂ ਤੇ ਬੜੇ ਧਿਆਨ ਨਾਲ ਮੁੰਦਰੀ ਲਾਹੁਣ ਵਿਚ ਉਨ੍ਹਾਂ ਦੀ ਸਹਾਇਤਾ ਕਰਨ ਲਗੀ।

ਅਸਾਂ ਦੋਹਾਂ ਮਿਲਕੇ ਬੜੀ ਹਿੰਮਤ ਕੀਤੀ ਪਰ ਉਸ ਮੋ ਮੁੰਦਰੀ ਨੇ ਨਾ ਲਥਣਾ ਸੀ ਨਾ ਲਖੀ, ਬੈਰਿਸਟਰ ਸਾਹਿਬ ਨੇ ਅਕਕੇ ਕਿਹਾ, ‘ਇਹ ਨਹੀਂ’ ਲਥ ਸਕਦੀ, ਕੀ ਤੁਸੀਂ ਦਸ ਸਕਦੇ ਹੋ ਕਿ ਤੁਸੀਂ ਕਿਸ ਖਿਆਲ ਨਾਲ ਪਹਿਨੀ ਸੀ ?’

ਮੈਂ ਸ਼ਰਮਾ ਗਈ ਤੇ ਖਬੀ ਕੋਹਣੀ ਵਿਚ ਆਪਣਾ ਮੂੰਹ ਲੁਕਾ ਲਿਆ।

ਬੈਰਿਸਟਰ ਸਾਹਿਬ ਨੇ ਕਿਹਾ, ਬਸ ਇਕ ਗਲ ਦਾ ਉਤਰ ਦੇ ਦਿਓ ਫੇਰ ਛੁਟੀ ਮਿਲ ਜਾਵੇਗੀ ਉਹ ਇਹ ਕਿ ਸਮੇਂ ਤੋਂ ਪਹਿਲਾਂ ਤੁਸੀਂ ਇਸਨੂੰ ਕਿਉਂ ਪਹਿਨਿਆ, ਹਥ ਨੂੰ ਹੌਲੀ ਜਿਹੀ ਹਲਾਕੇ ਕਿਹਾ, ‘ਬੋਲੋ।’

ਮੈਂ ਕੁਝ ਨਾ ਬੋਲੀ ਤਾਂ ਉਨਾਂ ਨੇ ਕਿਹਾ, “ਤੁਸੀਂ ਜਾਣੋ ਤੁਹਾਡਾ ਕੰਮ, ਮੈਂ ਕੇਵਲ ਏਸ ਸ਼ਰਤ ਤੇ ਔਕੜ ਚ ਕਢ ਸਕਦਾ ਹਾਂ। ’’

ਮੈਂ ਬੜੀ ਮੁਸ਼ਕਲ ਨਾਲ ਕਿਹਾ, ‘ਐਵੇਂ’

ਮੈਂ ਟੇਢੀਆਂ ਨਜ਼ਰਾਂ ਨਾਲ ਕੋਹਣੀ ਦੀ ਆੜ ਵਿਚੋਂ ਬੈਰਿਸਟਰ ਸਾਹਿਬ ਨੂੰ ਬੜੇ ਧਿਆਨ ਨਾਲ ਤੱਕ ਰਹੀ ਸੀ, ਉਨਾਂ ਦੀਆਂ ਲੰਮੀਆਂ ਲੰਮੀਆਂ ਪਲਕਾਂ ਉਸੇ ਤਰਾ ਜ਼ਮੀਨ ਵਲ ਝੁਕੀਆਂ ਹੋਈਆਂ ਸਨ।