ਸਮੱਗਰੀ 'ਤੇ ਜਾਓ

ਪੰਨਾ:Chanan har.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੩)

ਉਨ੍ਹਾਂ ਮੇਰਾ ਜਵਾਬ ਸੁਣਕੇ ਬੜੀ ਸਾਦਗੀ ਨਾਲ ਕਿਹਾ ‘ਤੁਹਾਡੇ ਮਾਨਯੋਗ ਪਿਤਾ ਜੀ ਤਾਂ ਇਕ ਸਾਲ ਦਾ ਸਮਾਂ ਮੰਗਦੇ ਨੇ, ਪਰ ਸ਼ੁਕਰ ਹੈ ਕਿ ਤੁਸੀਂ................. ’

ਉਨ੍ਹਾਂ ਮੇਰੇ ਤੇ ਕ੍ਰਿਪਾਲਤਾ ਕੀਤੀ ਕਿ ਸ਼ਬਦ ਪੂਰੇ ਨਾ ਕੀੜੇ ਤੇ ਗਲ ਪਲਟਾਕੇ ਕਹਿਣ ਲਗੇ ਇਹ ਮੁੰਦਰੀ ਕਟਕੇ ਲਾਹੁਣੀ ਪਵੇਗ ਜਿਸ ਦੀ ਖਾਤਰ ਰੇਤੀ ਮੈਨੂੰ ਆਪ ਬਜ਼ਾਰੋਂ ਲਿਆਣੀ ਪਵੇਗੀ ।

ਇਹ ਆਖਕੇ ਉਹ ਉਠ ਖਲੋਤੇ ਤੇ ਬੂਹੇ ਵਲ ਵਧੇ, ਮੈਂ ਸਮਾਂ ਤਾੜਕੇ ਚਾਦਰ ਧੂਹ ਕੇ ਆਪਣੇ ਉਪਰ ਲੈ ਲਈ, ਮੈਨੂੰ ਝਟ ਖਿਆਲ ਆਗਿਆ ਕਿ ਇਕ ਨਿੱਕੀ ਜਿਹੀ ਰੇਤੀ ਮੇਂ ਉਨ੍ਹਾਂ ਦੇ ਨਿੱਕੇ ਜਹੇ ਬਕਸ ਵਿਚ ਵੇਖੀ ਸੀ, ਜਿਸ ਵਿਚ ਨੌਂਹ ਲਾਹੁਣ ਤੇ ਘਸਾਉਣ ਦਾ ਸਾਮਾਨ ਪਿਆ ਸੀ । ਮੈਂ ਕਹਿਣ ਹੀ ਲਗੀ ਸਾਂ ਕਿ ਬੈਰਿਸਟਰ ਸਾਹਿਬ ਨੇ ਕਿਹਾ, “ਮੈਂ ਇਥੋਂ ਦਾ ਵਾਕਫ਼ ਨਹੀਂ ਪਰ ਜਾਂਦਾ ਹਾਂ ਕਿਤਿਓ ਨਾ ਕਿਤਿਓਂ ਲਭ ਹੀ ਲਿਆਂਵਾਂਗਾ” ਉਹ ਜਾਣ ਹੀ ਲਗੇ ਸਨ ਕਿ ਮੈਂ ਕਿਹਾ ‘ਹੈ’ ‘ਕਿਥੇ ਹੈ’ ?? ਬੈਰਿਸਟਰ ਸਾਹਿਬ ਨੇ ਮੁੜ ਕੇ ਕਿਹਾ । ਮੈਂ ਉਤਰ ਵਿਚ ਟ੍ਰਕ ਵਲ ਉਂਗਲ ਕਰ ਦਿੱਤੀ ।

‘ਮੇਰੇ ਰੰਕ ਵਿਚ ?’ ਬੈਰਿਸਟਰ ਸਾਹਿਬ ਨੇ ਹੈਰਾਨ ਹੋਕੇ ਕਿਹਾ- ‘ਮੇਰੇ ਟ੍ਰਕ ਵਿਚ ?’

‘ਜੀ’-ਮੈਂ ਹੌਲੀ ਜਿਹੀ ਕਿਹਾ

ਘਟੋ ਘਟ ਅਜ ਤਕ ਤਾਂ ਮੈਨੂੰ ਤੀਆਂ ਕਹਾੜੇ ਟ੍ਰਕ ਵਿਚ ਰਖਣ ਦੀ ਲੋੜ ਨਹੀਂ, ਅਗੇ ਰਬ ਜਾਣੇ,ਇਹ ਹੋਰ ਗਲ