ਪੰਨਾ:Chanan har.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੫)

ਸਾਹਿਬ ਦੇ ਚੇਹਰੇ ਵਲ ਤਕਣ ਲਗੀ, ਬੈਰਿਸਟਰ ਸਾਹਿਬ ਨੇ ਕਿਹਾ ‘‘ਕਿ ਤੁਸੀਂ ਮੈਨੂੰ ਚੰਗੀ ਤਰਾਂ ਵੇਖ ਲਿਆ ਹੈ ?’’

ਮੈਂ ਕੋਈ ਉਤਰ ਨਾ ਦਿਤਾ ਤਾਂ ਉਹ ਠਹਿਰ ਗਏ ਤੇ ਕਹਿਣ ਲਗੇ, ‘‘ਉਤਰ ਦਿਓ ਨਹੀਂ ਤੇ ਆਹ ਪਈ ਜੇ ਰੱਤੀ। ’’

ਮੈਨੂੰ ਦੇਰ ਹੋ ਰਹੀ ਸੀ, ਮੈਂ ਇਹ ਸਮਝ ਕੇ ਕਿ ਏਸਦਾ ਉਤਰ ਦੇਣ ਤੇ ਖਲਾਸੀ ਹੋ ਜਾਵੇਗੀ, ਮੈਂ ਕਿਹਾ, ‘‘ਜੀ ਹਾਂ’’ ਤੇ ਸ਼ਰਮਾ ਗਈ।

ਬੈਰਿਸਟਰ ਸਾਹਿਬ ਨੇ ਕਿਹਾ, “ਮੈਂ ਤੁਹਾਨੂੰ ਇਕ ਵਾਰ ਵੀ ਨਹੀਂ ਤਕਿਆ, ਸਵਾਏ ਇਤਫ਼ਾਕੀਆ ਨਜ਼ਰ ਤੋਂ।’’

ਇਹ ਗਲ ਠੀਕ ਏ ਕਿ ਉਨ੍ਹਾਂ ਮੈਨੂੰ ਇਕ ਵਾਰ ਵੀ ਨਜ਼ਰ ਭਰ ਕੇ ਨਹੀਂ ਸੀ ਤਕਿਆ, ਕਿੰਤੂ ਮੈਂ ਉਨਾਂ ਨੂੰ ਕਈ ਵਾਰ ਤਕ ਚੁਕੀ ਸਾਂ ਮੈਂ ਚੁਪ ਹੋ ਰਹੀ ਤੇ ਕੁਝ ਨਾ ਬੋਲੀ, ਬੈਰਿਸਟਰ ਸਾਹਿਬ ਨੇ ਨੀਵੀਆਂ ਨਜ਼ਰਾਂ ਨਾਲ ਕਿਹਾ, ‘‘ਏਨੀ ਮੇਹਨਤ ਮੈਂ ਮੁਫ਼ਤ ਕਰ ਦਿਤੀ ਏ, ਪਰ ਹੁਣ ਮੈਂ ਬਿਨਾਂ ਮਜ਼ਦੂਰੀ , ਲਏ ਨਹੀਂ ਕਰ ਸਕਦਾ ਪੁਣ ਕਰੋ ਕਿਉਂਕਿ ਇਹ ਬੇ-ਇਨਸਾਫ਼ੀ ਹੈ ਕਿ ਤੁਸੀਂ ਮੈਨੂੰ ਵੇਖ ਲਓ ਤੇ ਮੈਂ ਨਾ ਵੇਖਾਂ।’’

ਮੈਂ ਚੁਪ ਰਹੀ ਤੇ ਚਾਦਰ ਨਾਲ ਮੂੰਹ ਚੰਗੀ ਤਰ੍ਹਾਂ ਲੁਕਾ ਲਿਆ। ਉਨ੍ਹਾਂ ਉਂਗਲ ਛੱਡ ਦਿਤੀ, ਮੈਨੂੰ ਦੇਰ ਹੋ ਰਹੀ ਸੀ, ਕਿਹਾ, “ਰਬ ਦੇ ਵਾਸਤੇ।’’

‘ਬਸ ਬਸ ਆਹ ਲਓ’ ਉਨ੍ਹਾਂ ਅਖ ਦੇ ਝਮਕਾਰੇ ਵਿਚ