ਪੰਨਾ:Chanan har.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੮)

ਲੱਗੇ-ਈਸ਼ਵਰ ਦਾ ਵਾਸਤਾ ਜੇ ਬੋਲੋ ਤਾਂ ਸਹੀ,ਭੁਲੋਗੀ ਤੇ ਨਾ

ਮੈਂ ਸਿਰ ਹਿਲਾਕੇ ਦਸਿਆ ਕਿ ਨਹੀਂ। ਉਹ ਝੁਕੇ ਹੋਏ ਸਨ ਮੇਰੀਆਂ ਅੱਖਾਂ ਚਾਦਰ ਵਿਚ ਦੀ ਚਾਰ ਹੋਈਆਂ ! ਕਿਉਂਕਿ ਮੈਂ ਫੇਰ ਝਾਕ ਰਹੀ ਸੀ, ਮੇਰਾ ਇਹ ਸਿਰ ਹਿਲਾਨਾ ਬਸ ਗਜ਼ਬ ਹੋ ਗਿਆ । ਇਕ ਹੱਥ ਮੇਰੀ ਠੋਡੀ ਤੇ ਤਾਂ ਹੈ ਹੀ ਸੀ ਦੂਸਰਾ ਹੱਥ ਉਨਾਂ ਪਿਛੇ ਹਟਾ ਦਿਤਾ-ਭੁਲਣਾ ਨਹੀਂ, ਭੁਲਣਾ ਨਹੀਂ ਈਸ਼ਵਰ ਜਾਣਦਾ ਏ ਕਿ ਮੇਰੀਆਂ ਅੱਖਾਂ ਬੰਦ ਹੋਗਈਆਂ ਤੇ ਸਾਹ ਰੁਕ ਗਿਆ। ਇਕ

ਜਿਵੇਂ ਹੋ ਸਕਿਆ ਮੈਂ ਆਪਣੀ ਜਾਣ ਛੜਾਕੇ ਭੱਜੀ ਤੇ ਸਿਧੀ ਤੀਰ ਵਾਂਗ ਬੂਹੇ ਵਲ ਵਧੀ।

‘‘ਹੈਂ ! ਇਹ ਕੀ ? ਇਹ ਕੀ ? ’’ ਕਮਲਾ ਨੇ ਮੈਨੂੰ ਏਸ ਹਾਲਤ ਵਿਚ ਆਉਂਦੀ ਨੂੰ ਵੇਖਕੇ ਕਿਹਾ-ਇਹ ਕੀ ?

ਮੈਂ ਜਰਾ ਤਣਕੇ ਕਿਹਾ- ‘‘ਕੁਝ ਨਹੀਂ, ਕੀ ਏ ? ਕਮਲਾ ਕਹਿਣ ਲੱਗੀ, ਮਾਸੀ ਆਈ ਸੀ ਤੇ ਪੁਛਦੀ ਸੀ।’’

ਮੈਂ ਸਨ ਹੋ ਗਈ ਤੇ ਘਬਰਾਕੇ ਪੁਛਿਆ , ‘‘ਫੇਰ ਤੂੰ ਕੀ ਕਿਹਾ ?’’

ਕਮਲਾ ਨੇ ਸਾਦਗੀ ਨਾਲ ਕਿਹਾ- ‘‘ਆਖਦੀ ਕੀ ਸੀ ? ਮੈਂ ਕਹਿ ਦਿਤਾ, ਸ਼ਹਿਦ ਚਟ ਰਹੀ ਏ, ਹੁਣੇ ਆਂ ਜਾਵੇਗੀ ।

‘‘ਰੱਬ ਲਵੇ ਤੈਨੂੰ, ਤੂੰ ਤੇ ਮੈਨੂੰ ਮਾਰ ਚਿਤਾ’’? ਮੈਂ ਕਿਹਾ

ਉਹ ਬੋਲੀ- ‘‘ਜ਼ਰਾ ਮੈਨੂੰ ਦਸ ਤੇ ਸਹੀ ਕੀ ਬਣ ਰਿਹਾ ਸੀ ?........... .