ਪੰਨਾ:Chanan har.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧)

-ਅਜ ਦੀ ਰਾਤ ਜਦਕਿ ਦੋ ਰੂਹਾਂ ਨੇ, ਦੋ ਰੂਹਾਂ ਦੇ ਪ੍ਰੇਮ ਨੇ ਆਪਸ ਵਿਚ ਸਬੰਧ ਜੋੜਿਆ ਸੀ-ਏਸ ਖੁਸ਼ੀ ਤੇ ਪ੍ਰਸੰਨਤਾ ਵਿਚ-ਕੀ ਹਰਜ ਸੀ ਜੇ ਸੰਦਰੀ ਕਹਿ ਦੇਂਦੀ ਕਿ ਹੁਣ ਮੈਨੂੰ ਕਲੀਆਂ ਦੀ ਲੋੜ ਨਹੀਂ, ਹੁਣ ਤਾਂ ਮੈਨੂੰ ਓਹ ਕਲੀ ਮਿਲ ਗਈ ਏ ਜਿਸ ਦੀ ਬਹਾਰ ਨਾਲ ਰਬ ਦੀ ਕੁਦਰਤ ਵੀ ਜੀਉਂਦੀ ਹੈਏਸ ਤਰਾਂ ਸੁੰਦਰੀ ਆਪਣੇ ਕਵੀ ਨੂੰ ਰੋਕ ਲੈਂਦੀ ਪਰ ਤੀਵੀ ਆਹ ਤੀਵੀਂ ਕਿਨੀ ਹਠੀਲੀ ਹੁੰਦੀ ਹੈ ।

ਕਵੀ ਘਬਰਾ ਕੇ ਬਿਸਤੇ ਤੋਂ ਉਠਿਆ, ਤੇ ਪਿਛਲੀ ਰਾਤ ਦੇ ਰੂਬਰਹੇ ਤਾਰਿਆਂ ਨੇ ਤਕਿਆ ਕਿ ਓਹ ਉਦੜ ਗੁਦੜੇ ਕਦਮ ਉਠਾਂਦਾ ਜੰਗਲ ਵਲ ਜਾ ਰਿਹਾ ਹੈ । ਓਸਦੀ ਚਾਲ ਮਸਤਾਨੀ ਸ। ਓਹਦਾ ਦਿਲ ਉਮਾਹ ਤੇ ਪਿਆਰ ਦਾ ਭਰਿਆ ਹੋਇਆ ਸੀ, ਪਰ ਉਸ ਦੀ ਸੁਰਤ ਇਕ ਬੀਮਾਰ ਵਾਂਗ ਨਜ਼ਰ ਆਉਂਦੀ ਸੀ ਜੇਹੜਾ ਅਜੇ ਹੁਣੇ ਰਾਜ਼ੀ ਹੋਇਆ, ਓਸ ਦੀ ਰੂਹ ਇਕ ਪਤਝੜ ਦੇ ਹਥੋਂ ਤੰਗ ਹੋਈ ਕਲੀ ਵਾਂਗ ਪਰਤੀਤ ਹੁੰਦੀ ਸੀ ।

ਜੰਗਲੀ ਲਾਲਾ ਦੀਆਂ ਪਤੀਆਂ ਤੇ ਅਜ ਉਦਾਸੀ ਸੀ- ਤੇ ਬਾਲੁ ਦੇਤ ਦੇ ਕਿਣਕਿਆਂ ਨੂੰ ਚੁੱਕਣ ਲਈ ਸੂਰਜ ਦੀ ਪਹਿਲੀ ਕਿਰਨ ਹੌਲੀ ਹੌਲੀ ਅਗੇ ਵਧ ਰਹੀ ਸੀ-ਜਿਸ ਵੇਲੇ ਕਵੀ ਆਪਣੀ ਫਲਾਂ ਨਾਲ ਖੇਡਣ ਵਾਲੀ ਵਹੁਟ ਲਈ ਫੁਲ ਲੈਣ ਜੰਗਲੀ ਲਾਲਾ ਕੋਲ ਆਇਆ

ਓਹਨੇ ਆਪਣੀ ਸਤਾਰ ਦੀਆਂ ਤਾਰਾਂ ਨੂੰ ਹਰਕਤ ਕੀਤੀ, ਨਿਤ ਵਾਂਗ ਓਸੇ ਤਰਾਂ ਬਹਾਰ ਦੇ ਗੀਤ ਸੁਨਾਉਣੇ ਅਰੰਭ