ਪੰਨਾ:Chanan har.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨)

ਕੀਤੇ ਓਹ ਗਾਉਂਦਾ ਰਿਹਾ ਤੇ ਬਰਾਬਰ , ਗਾਉਂਦਾ ਰਿਹਾ, ਬੀਤੀ ਹੋਈ ਰਾਤ ਦੀਆਂ ਸਰਮਸਤੀਆਂ ਤੇ ਥਕਾਨ ਦੇ ਹੁੰਦਿਆਂ ਹੋਇਆਂ ਵੀ, ਇਸ ਦੀ ਰੂਹ ਅਚ, ਇਕ ਮੁਟਿਆਰ ਨਵਯੁਵਕਾ ਦੇ ਬੁਲਾਂ ਤੋਂ ਟਪਕ ਰਹੀ ਮਧ ਦੇ ਜੀਵਨ ਵਿਚ ਮਸਤ ਸੀ। ਤੇ ਜਦ ਉਸ ਨੂੰ ਰਾਤ ਦੀ ਕਿਸੇ ਵੀ ਗਲ ਦਾ ਧਿਆਨ ਆ ਜਾਂਦਾ ਤਾਂ ਉਸ ਦੇ ਸਰੀਰ ਵਿਚ ਮਸਤੀ ਆ ਜਾਂਦੀ ।

ਅਖੀਰ ਉਸ ਨੇ ਰਾਗ ਅਲਾਪਣਾ ਬੰਦ ਕੀਤਾ ਤੇ ਕਲੀਆਂ ਨੂੰ ਤੋੜ ਕੇ ਝੋਲੀ ਵਿਚ ਰਖਣ ਦੇ ਇਰਾਦੇ ਨਾਲ ਲਾਲੇ ਵਲ ਤਕਿਆ--ਪਰ-ਆਹ !...ਕਿਨਾਂ ਮਯੂਸੀ ਦਾ ਦ੍ਰਿਸ਼ ਸੀ..........!!

ਲਾਲਾ ਦੀਆਂ ਟਹਿਣੀਆਂ ਤੇ ਕਲੀਆਂ ਨਹੀਂ ਸਨ ! ਓਹ ਪ੍ਰੇਸ਼ਾਨੀ ਵਿਚ ਘਬਰਾ ਕੇ ਖਲੋ ਗਿਆ ਤੇ ਅਖਾਂ ਮੱਲ ਮੱਲ ਕੇ, ਬੂਟੇ ਦੇ ਚੁਫੇਰੇ ਫਿਰ ਫਿਰ ਕੇ, ਓਹਦੀਆਂ ਟਹਿਣੀਆਂ ਤੇ ਪਤੀਆਂ ਨੂੰ ਘੂਰ ਘੂਰ ਕੇ ਤਕਣ ਲੱਗਾ ਪਰ ਲਾਲੇ ਤੇ ਕੋਈ ਕਲੀ ਨਹੀਂ ਫੁਟੀ ਸੀ ।

ਇਕ ਦਮ- ਬੈਠਵੀਂ ਪਰ ਜੋਸ਼ ਨਾਲ ਭਰੀ ਹੋਈ ਆਵਾਜ਼ ਆਈ ,

‘‘ -ਹੇ ਬੇਵਕੂਫ਼ ਪੁਰਸ਼ ! ਮੇਰੀਆਂ ਕਲੀਆਂ ਨੂੰ ਭੋਲੇ ਅਲੜ ਨੌਜਵਾਨ ਦੇ ਗੀਤ ਤੇ ਨਵਯੁਵਕਾ ਮੁਟਿਆਰਾਂ ਦੀਆਂ ਪ੍ਰੇਮ ਭਰੀਆਂ ਨਜ਼ਰਾਂ ਹੀ ਜ਼ਿੰਦਾ ਕਰ ਸਕਦੀਆਂ ਹਨ-ਤੇਰੇ ਵਰਗੇ ਅਹਿਮਕ ਜੇਹੜੇ ਆਪਣੀ ਜਵਾਨੀ ਨੂੰ ਦਾਗ ਲਾ ਬੈਠੇ