ਪੰਨਾ:Chanan har.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩)

ਹੋਣ ਤੇ ਕਿਸੇ ਮੁਟਿਆਰ ਦੇ ਜੋਬਨ ਦੀ ਬਹਾਰ ਲੁਟ ਚੁਕੇ ਹੋਣ-ਮੇਰੀਆਂ ਕਲੀਆਂ ਨਹੀਂ ਖਿੜਾ ਸਕਦੇ-ਏਸ ਲਈ ਹੁਣ ਜਾਓ ਤੇ ਸਾਰੀ ਉਮਰ ਆਪਣੀ ਜਵਾਨੀ ਦਾ ਮਾਤਮ ਮਨਾਓ- ’’

ਤੜਕੇ, ਸੂਰਜ ਦੀਆਂ ਸੁਨਹਿਰੀ ਕਿਰਨਾਂ ਨੇ ਵੇਖਿਆ ਕਿ ਲਾਲਾ ਦੇ ਕੋਲ ਇਕ ਗਭਰੂ ਦੀ ਲੋਥ ਪਈ ਏ-ਤੇ ਲਾਲੇ ਦੀ ਟਹਿਣੀ ਤੇ ਇਕ ਬੁਲਬੁਲ ਇਕ ਮਾਤਮੀ ਗੀਤ ਸੁਨਾ ਰਹੀ ਏ :

‘‘ਗਭਰੂ ਕਵੀ ਮਰ ਗਿਆ ।

ਓਹ ਜਿਸਦੇ ਗੀਤ ਬੇਬਹਾਰੀ ਫਲ ਪੈਦਾ ਕਰ ਦੇਂਦੇ ਸਨ । ਜਿਸ ਦੀ ਅਵਾਜ਼ ਵਿਚ ਪਵਿਤ੍ਰ ਅੜਲਪਨ ਸੀ ! ਇਸ ਤੇ ਬੇਸਬਰੀ ਦੀ ਤੋਹਮਤ ਨਹੀਂ ਲਾਈ ਜਾ ਸਕਦੀ ! ਬਿਲਕੁਲ ਇਸਨੂੰ ਖਬਰ ਨਹੀਂ ਸੀ ਕਿ ਫੁਲਾਂ ਦ ਖਿੜਨ ਦਾ ਰਾਜ਼ . ਕੇਵਲ ਉਸਦਾ ਪਵਿਤ੍ਰ ਅਲੜ ਪਨ ਹੈ ।

ਇਹ ਹੁਣ ਏਥੇ ਸੁਖ ਦੀ ਨੀਂਦ ਸੌਂ ਰਿਹਾ ਹੈ ।

ਉਧਰ ਸੁੰਦਰੀ ਫੁਲਾਂ ਦੀ ਉਡੀਕ ਵਿਚ ਏ !

ਹੁਣ ਇਹ ਏਸੇ ਤਰਾਂ ਸਤਾ ਰਹੇਗਾ। ਵੇਖਨੇਆਂ ਸੁੰਦਰੀ ਕਦ ਤਕ ਉਡੀਕ ਕਰਦੀ ਏ । ’’

ਬੁਲਬੁਲ ਦਾ ਗੀਤ ਮੁਕ ਗਿਆ, ਲਾਲੇ ਤੇ ਕੁਝ ਕਲੀਆਂ ਵੀ ਨਿਕਲ ਆਈਆਂ ਪਰ ਏਨਾਂ ਵਿਚ ਓਹ ਜੋਬਨ ਤੇ ਉਭਾਰ ਨਹੀਂ ਸੀ ਜਿਸ ਨੂੰ ਇਕ ਗਭਰੂ ਦੇ ਪਵਿਤ੍ਰ ਗੀਤ ਉਤਪਨ ਕਰ ਸਕਦੇ ਹਨ।