ਪੰਨਾ:Chanan har.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪)

੨. ਸ਼ਿਆਮਾਂ

-::--

ਪੋਹ ਦੀਆਂ ਸੂਵਿਆ ਰਾਤਾਂ, ਨਿਮੀਆਂ ਨਿਮੀਆਂ ਕਣੀਆਂ ਪੈ ਰਹੀਆਂ ਹਨ, ਮਾਨੋ ਵਯੋਗਣੀ ਵਰਖਾ ਵਿਚ ਮਨ ਪਰਚਾਉਣ ਲਈ ਗਤ ਗਾ ਰਹੀ ਹੈ । ਕਦੀ ਬਿਜਲੀ ਚਮਕਦੀ ਤੇ ਪ੍ਰਕਾਸ਼ ਹੋ ਜਾਂਦਾ ਜਿਵੇਂ ਨਿਰਾਸ ਹਿਰਦੇ ਵਿਚ ਆਸਾ ਦਾ ਪ੍ਰਕਾਸ਼ ਹੋ ਜਾਂਦਾ ਹੈ। ਅਕਾਸ਼ ਵਿਚ ਇਕ ਵੀ ਤਾਰਾ ਨਹੀਂ ਰਹਿੰਦਾ । ਚੁਫੇਰੇ ਹਨੇਰਾ ਹੀ ਹਨੇਰਾ ਸੀ ।

ਸ਼ਿਆਮਾਂ ਇਕੱਲੀ ਪਲੰਘ ਤੇ ਪਈ ਇਵ ਪਰਤੀਤ ਹੋ ਰਹੀ ਸੀ ਮਾਨੋ ਕਵੀ ਦੇ ਰਿਦੇ ਵਿਚੋਂ ਕਵਤਾ ਦੀ ਆਮਦ ਹੋ ਰਹੀ ਏ । ਸ਼ਿਆਮਾਂ ਦਿਲ ਹੀ ਦਿਲ ਵਿਚ ਸੋਚ ਰਹੀ ਸੀ ‘ਉਨਾਂ ਨੂੰ ਕੀ ਪਤਾ ਏ ਕਿ ਮੈਂ ਉਨਾਂ ਦੇ ਵਿਯੋਗ ਵਿਚ ਕਿਵੇਂ ਤੜਪ ਰਹੀ ਹਾਂ, ਅਜ ਜਦ ਘਾਟ ਤੇ ਗਈ ਸਾਂ ਤਾਂ ਓਹ ਵ ਆਏ ਸਨ, ਇੰਝ ਲੁਕ ਛਿਪ ਕੇ ਆਏ ਸਨ ਜਿਵੇਂ ਮੈਨੂੰ ਪਤਾ ਈ ਨਹੀਂ ਹੁੰਦਾ, ਮੈਂ ਚੋਰ ਅਖੀ ਉਨਾਂ ਵਲ ਤਕ ਰਹੀ ਸਾਂ ਕਿ ਉਨਾਂ ਨੇ ਮੇਰੀਆਂ ਅੱਖਾਂ ਮੀਚ ਲਈਆਂ, ਮੈਂ ਸਮਝ ਗਿਏ ਓਹੋ ਨੇ ਕਿੰਤੂ ਉਨਾਂ ਦਾ ਨਾਉਂ ਨਾ ਲੀਤਾ । ਸੋਚਿਆਇਹ ਸਪਰਸ਼ ਦਾ ਸੁਖ ਇਕ ਖਿਨ ਵਿਚ ਚਲਾ ਜਾਇਗਾ। ਸੁਰ ਲਲਤਾ, ਸਰੋਜਨੀ, ਬਿਮਲਾ.... ਏਸੇ ਤਰਾਂ ਪਤਾ ਨਹੀਂ ਮੈਂ ਕਿਨਾਕੁ ਨਾਂ ਲਏ ਹੋਣ ਗੇ ਪਰ ਮੇਰੀਆਂ ਅੱਖਾਂ ਨਾਂ ਖੁਲੀਆਂ