ਪੰਨਾ:Chanan har.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫)

ਅੰਤ ਵਿਚ ਮੈਂ ਖਿਝ ਗਈ ਤੇ ਜ਼ੋਰ ਨਾਲ ਦੋਵੇਂ ਹੱਥ ਛੁੜਾ ਦਿੱਤੇ, ਓਹ ਹਸ ਰਹੇ ਸਨ ਕਹਿਣ ਲਗੇ-ਨਹੀਂ ਪਛਾਣ ਸਕੀ' ਨ!ਮੈਂ ਟੇਡੀਆਂ ਨਜ਼ਰਾਂ ਨਾਲ ਤਕ ਕੇ ਬੋਲੀ-ਤੁਹਾਨੂੰ ਕੋਈ ਖਿਆਲ ਤੇ ਆਉਂਦਾ ਨਹੀਂ, ਉਬਤੇ ਆਖ ਰਹੇ ਹੋ......ਓਹ ਹੱਸ ਪਏ..... ਮੈਂ ਸ਼ਰਮਾ ਗਈ ..... ਓਹ ਅਗੇ ਵਧੇ ....ਮੈਂ ਪਿਛੇ ਹੱਟ ਗਈ -ਓਹ ਹਸ ਪਏ ਮੈਂ ਸ਼ਰਮਾ ਗਈ, ਝੁਕ ਕੇ ਮੈ ਪਾਣੀ ਵਾਲਾ ਕਲਸਾ ਚੁੱਕ ਲਿਆ ਤੇ ਕਿਹਾ, ਹਟੋ ਮੈਨੂੰ ਨਾ ਛੋੜੇ ਪਾਣੀ ਦੀ ਸ਼ੀਘਰ ਲੋੜ ਏ ।ਉਨਾਂ ਮੇਰੇ ਹਥੋਂ ਕਲਸਾ ਖੋਹ ਲਿਆ ਤੇ ਕਹਣ ਲੱਗੇ, ‘ਮੇਰੀ ਓਡੀਕ ਰਖਣਾ ਅਜ ਮੈਂ ਆਵਾਂਗਾ.....ਪਰ ਹੁਣ ...ਤੇ ਰਾਤ ਵੀ ਪੈ ਗਈ ਏ ਤੇ ਓਹ ਅਜੇ ਵੀ ਨਹੀਂ ਆਏ ?..

ਏਨੇ ਨੂੰ ਪਪੀਹਾ ਬੋਲਿਆ ‘‘ ਪੀ ਕਹਾਂ ? ’’

ਸ਼ੈਦ ਏਹੋ ਗਲ ਸ਼ਿਆਮਾਂ ਵੀ ਹਿਰਦੇ ਵਿਚੋਂ ਕਹਿ ਰਹੀ ਸੀ, ‘‘ ਪੀ ਕਹਾਂ ? ’’

ਏਨੀਂ ਰਾਤ ਬੀਤ ਗਈ, ਭਰੋਸਾ ਦੇਕੇ ਵੀ ਨਾ ਆਏ ਪਤਾ ਨਹੀਂ ਕਿਥੇ ਵਿਚਰ ਰਹੇ ਹੋਣ ਗੇ ! ਇਹ ਠੰਡੀਆਂ ਤੇ ਹਨੇਰੀਆਂ ਰਾਤਾਂ, ਇਹੋ ਜਹੀ ਝੜੀ, ਬਦਲਾਂ ਦਾ ਗੁਜਣਾ.... ਅਜੇਹੇ ਸਮੇਂ ਵਿਚ.... ਅਜਹੇ ਮਨੋਹਰ ਸਮੇਂ......ਭਯੰਕਰ ਸਮੇਂ ਮਿਲਾਪ ਸਮੇਂ ਵਿਚ...ਤੁਸੀਂ ਕਿਥੇ ਹੋ ? ਚਤੁਰ ਪਪੀਹਾਂ ਇਹੋ ਸਮਝ ਕੇ ਬੋਲ ਰਿਹਾ ਸੀ ‘‘ਪੀ ਕਹਾ ’’ ?

ਤੁਸੀਂ ਆਉਂਦੇ ਤੁਹਾਡਾ ਸਵਾਗਤ ਕਰਦੀ ਤੁਸੀਂ ਹਸਦੇ