ਪੰਨਾ:Chanan har.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭)

ਵਜ ਰਿਹਾ ਸੀ ।

ਸਿਆਮਾਂ ਨੂੰ ਇੰਝ ਪਰਤੀਤ ਹੋ ਰਿਹਾ ਸੀ ਕਿ ਬੰਸਰੀ ਦੀ ਧੁਨੀ ਨਿਕਟ ਆ ਰਹੀ ਏ, ਸਿਆਮਾਂ ਦਾ ਸੁੱਕਾ ਹੋਇਆ ਮੂੰਹ ਖਿੜ ਪਿਆ, ਅਖਾਂ ਵਿਚ ਪਹਿਲੇ ਵਰਗੀ ਚੰਚਲਤਾ ਆ ਗਈ । ਜਿਵੇਂ ਹਾੜ ਵਿਚ ਪਹਿਲਾ ਮੀਂਹ ਪੈਣ ਸਮੇਂ ਪਿਥਵੀ ਸੀਤਲ ਹੋ ਜਾਂਦੀ ਏ, ਮੁਰਝਾਈਆਂ ਹੋਈਆਂ ਵੇਲਾਂ ਹਰੀਆਂ ਹੋ ਜਾਂਦੀਆਂ ਨੇ, ਸਿਆਮਾਂ ਨੂੰ ਇੰਝ ਪਰਤੀਤ ਹੋਇਆ ਕਿ ਜਿਵੇਂ ਉਹ ਉਸ ਦੇ ਪ੍ਰੇਮ ਦਾ ਬੜਾ ਖਿਚਿਆ ਆ ਰਿਹਾ ਏ, ਬੰਸਰੀ ਦੀ ਧੁਨੀ ਦੇ ਨਾਲ ਹੀ ਸਿਆਮਾਂ ਦਾ ਅੰਗ ਅੰਗ ਤਾਲ ਦੇ ਰਿਹਾ ਸੀ ।

ਹੈ । ਇਹ ਕੀ ? ਬੰਸਰੀ ਇਕ ਦਮ ਬੰਦ ਹੋ ਗਈ, ਮਾਨੋ ਪ੍ਰਕਾਸ਼ਵਾਨ ਦੀਵਾ ਇਕ , ਦਮ ਬੁਝ ਗਿਆ । ਪ੍ਰਕਾਸ਼, ਛਿਪ ਕੇ ਹਨੇਰਾ ਹੋ ਗਿਆ ..... ਕਿਤੇ ਪਰਤ ਤਾਂ ਨਹੀਂ ਗਏ......ਏਥੋਂ ਤਕ ਆ ਕੇ ਪਰਤ ਜਾਣਾ ਮੇਰ ਲਈ ਕਿਨਾ ਕਠੋਰ ਫੰਡ ਏ । ਸਿਆਮਾਂ ਦਾ ਚੇਹਰਾ ਇਕ ਦਮ ਪੀਲਾ ਪੈ ਗਿਆ । ਅੰਗ ਕੁਮਲਾ ਗਏ ਤੇ ਅੱਖਾਂ ਵਿਚ ਹੰਝੂ ਆ ਗਏ ।

ਇਕ ਦਮ ਉਹ ਉਠਕੇ ਖੜੋ ਗਈ। ਇਕ ਖਿਣ ਤਕ ਖਲੋਤੀ ਰਹੀ । ਫੇਰ ਉਨ੍ਹਾਂ ਨੂੰ ਮਨਾ ਕੇ ਲਿਆਉਣ ਲਈ ਤੁਰ ਪਈ ।

ਬਾਹਰ ਬੜਾ ਹਨੇਰਾ ਸੀ ਹਥ ਨੂੰ ਹਥ ਨਹੀਂ ਸੀ