ਪੰਨਾ:Chanan har.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮)

ਸੁਝਦਾ, ਚਿਕੜ ਨਾਲ ਪੈਰ ਭਰ ਗਏ, ਕੰਡਿਆਂ ਵਿਚ ਸਾੜੀ ਫਸ ਗਈ, ਉਸੇ ਸਮੇਂ ਕਿਸੇ ਨੇ ਉਸ ਦਾ ਹਥਾ ਫੜ ਲਿਆ । ਸਿਆਮਾਂ ਡਰ ਕੇ ਸਹਿਮ ਗਈ, ਕੂਕ ਪਿਛੇ ਹਟ ਗਈ, ਇਕ ਦਮ ਬਿਜਲੀ ਚਮਕੀ, ਸਿਆਮਾਂ ਦੀਆਂ ਮੋਟੀਆਂ ਮੋਟੀਆਂ ਅੱਖਾਂ ਨੇ ਤਕਿਆ ਉਹੋ ਹਨ, ਉਨ੍ਹਾਂ ਪੁਛਿਆ ਕਿਥੇ ਜਾਰਹੀ ਏਂ ?

ਸਿਆਮਾਂ ਨੇ ਹੈਰਾਨ ਹੋ ਕੇ ਕਿਹਾ-ਤੁਸੀਂ... ਉਹੋ ਤੁਸੀ ਹੋ, ਤੁਹਾਡੇ ਵਲ ਹੀ ਜਾ ਰਹੀ ਸੀ, ਉਨ੍ਹਾਂ ਵਿਆਕੁਲ ਸਿਆਮਾਂ ਨੂੰ ਗਲ ਨਾਲ ਲਾ ਲਿਆ, ਉਸ ਸਮੇਂ ਬਿਜਲੀ ਚਮਕੀ, ਮਾਨੋਂ ਦੋਹਾਂ ਦਾ ਮਿਲਾਪ ਵੇਖ ਕੇ ਹਨੇਰਾ ਹਸ ਪਿਆ !