ਪੰਨਾ:Chanan har.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦)

ਆਪਣੇ ਆਪ ਨੂੰ ਕਵੀਆਂ ਦੀ ਸ਼ਰੇਣੀ ਵਿਚ ਗਿਣਨ ਲਗਾ !

ਸਚੀ ਗਲ ਇਹ ਸੀ ਕਿ ਮੈਂ ਅਸਲ ਵਿਚ ਇਕ ਸਤਰ ਵੀ ਠੀਕ ਨਹੀਂ ਸਾਂ ਲਿਖ ਸਕਦਾ । ਜਦੋਂ ਵੀ ਕੁਝ ਲਿਖਣ ਦੀ ਲੋੜ ਪੈਂਦੀ ਤਾਂ ਮੈਂ ਦੋ ਚਾਰ ਵਡੇ ਵਡੇ ਕਵੀਆਂ ਦੀਆਂ ਰਚਿਤ ਪੁਸਤਕਾਂ ਅਗੇ ਰਖਕੇ ਆਪਣੀ ਗਜ਼ਲ ਘੜ ਲੈਂਦਾ ਤੇ ਜੇ ਕੋਈ ਕਮੀ ਰਹਿ ਜਾਂਦੀ ਤਾਂ ਆਪਣੇ ਸ਼ਾਗਿਰਦਾਂ ਦੀਆਂ ਇਕ ਦੋ ਸਤਰਾਂ ਚੁਰਾ ਕੇ ਪੂਰੀ ਕਰ ਲੈਂਦਾ । ਮੈਂ ਆਪਣੀ ਗਜ਼ਲ ਗਾ ਕੇ ਪੜਦਾ ਸੀ ਏਸ ਕਰਕੇ ਠਠ ਬਝ ਜਾਂਦਾ ਸੀ। ਕਵੀ ਦਰਬਾਰ ਵਿਚ ਵੀ ਇਸ ਕਰਕੇ ਸ਼ਾਇਦ ਹੀ ਕਿਸ ਨੂੰ ਮੇਰੇ ਨਾਲੋਂ ਵਧ ਦਾਦ ਮਿਲਦੀ ਹੋਵੇ । ਇਕ ਦਿਨ ਮੈਂ ਆਪਣੇ ਕਮਰੇ ਵਿਚ ਬੈਠਾ ਕੋਈ ਕਿਤਾਬ ਪੜ ਰਿਹਾ ਸਾਂ ਕਿ ਪਰਤਾਪ ਸਿੰਘ ਜੇਹੜਾ ਮੇਰਾ ਪੁਰਾਣਾ ਸ਼ਾਗਿਰਦ ਸੀ ਆਇਆ ਤੇ ਆਪਣੀ ਇਕ ਗਜ਼ਲ ਠੀਕ ਕਰਨ ਲਈ ਪੇਸ਼ ਕੀਤੀ । ਪਰਤਾਪ ਸਿੰਘ ਪਹਿਲਾਂ ਮੇਰੇ ਪਾਸੋਂ ਹੀ ਕਵਿਤਾ ਠੀਕ ਕਰਾਇਆ ਕਰਦਾ ਸੀ, ਫੇਰ ਪਤਾ ਨਹੀਂ ਕਿਉਂ ਕਿਸੇ ਦੂਜੇ ਕਵੀ ਦੀ ਜਾ ਰਣ , ਲੀਤੀ । ਅਜ ਮੈਨੂੰ ਉਹਦੇ ਵੇਖਣ ਨਾਲ ਬੜੀ ਖੁਸ਼ੀ ਹੋਈ । ਸਾਰੇ ੧੨ ਸ਼ੇਅਰ ਸਨ, ਮੈਂ ੨੦ ਹਰਫ਼ ਬਦਲ ਕੇ ਬਹੁਤ ਸਾਰੀ ਕਟ-ਵਢ ਕੀਤੀ । ਪਰਤਾਪ ਸਿੰਘ ਚੁਪ ਚਾਪ ਬੈਠਾ ਰਿਹਾ, ਜਦ ਮੈਂ ਗਜ਼ਲ ਠੀਕ ਕਰਕੇ ਵਾਪਸ ਕੀਤੀ ਤਾਂ ਉਹ ਹਸਣ ਲਗ ਪਿਆ । ਮੈਂ ਸਮਝਿਆ ਮੇਰੀ ਕਟ-ਵਢ ਤੇ ਬੜਾ,