ਪੰਨਾ:Chanan har.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨)

ਹੋ ਗਿਆ । ਮੇਰੇ ਲੇਖ ਲਿਖਣ ਵਿਚ ਦਿਨੋ ਦਿਨ ਵਾਧਾ ਹੁੰਦਾ ਗਿਆ ਤੇ ਹਰ ਇਕ ਮਾਸਕ ਪੱਤ੍ਰ ਤੇ ਸਪਤਾਹਿਕ ਪੱਤ੍ਰ ਦਾ ਸੰਪਾਦਕ ਮੇਰਾ ਲੇਖ ਪ੍ਰਾਪਤ ਕਰਕੇ ਪਰਸੰਨ ਹੋ ਜਾਂਦਾ ਸੀ ਮੇਰੇ ਸਭ ਤੋਂ ਬਹੁਤੇ ਲੇਖ ਪੰਜਾਬੀ ਦੇ ਮਸ਼ਹੂਰ ਰਸਾਲੇ ਕੋਮਲ ਕਲੀ ਵਿਚ ਹੀ ਛਪਦੇ ਸਨ , ਇਕ ਦਿਨ ਮੈਂ ਕਾਲਜੋਂ ਆਇਆ ਤਾਂ ਮੈਨੂੰ ‘ਕੋਮਲ ਕਲੀ ’ ਦਾ ਸਾਲਾਨਾ ਨੰਬਰ ਮਿਲਿਆ, ਮੈਂ ਚਾਈਂ ਚਾਈਂ ਖਲੋਕੇ ਪਤਰੇ ਉਲਟਾਣੇ ਆਰੰਭ ਕੀਤੇ । ਇਸ ਵਿਚ ਇਕ ਮੇਰਾ ਵੀ ਲੇਖ ਸੀ, ਉਸਨੂੰ ਪੜਕੇ ਮੈਂ ਦੂਜੇ ਲੇਖ ਵੇਖਣ ਲਗਾ। ਮੇਰੀ ਨਜ਼ਰ ਇਕ ਕਵਿਤਾ ਤੇ ਪਈ ਇਸਦਾ ਸਿਰਲੇਖ ਸੀ ‘‘ ਪੀਹੜੀ ਹੇਠ ’’ ਸੋਟਾ ਹੈ; ਕਵਿਤਾ ਪਨ ਤੋਂ ਪਤਾ ਲਗਦਾ ਸੀ ਕਿ ਕਵਿਤਾ ਮੇਰੇ ਤੇ ਹੀ ਲਿਖੀ ਗਈ ਹੈ , ਮੇਰੇ ਕੋਲੋਂ ਰਿਹਾ ਨਾ ਗਿਆ, ਝਟ ਉਤਰ ਦੇਣ ਲਈ ਤਿਆਰ ਹੋ ਗਿਆ, ਕਵਿਤਾ ਸੋਹਣੀ ਲਿਖੀ ਹੋਈ ਸੀ, ਜਿਸਦੇ ਲਿਖਣ ਵਾਲੀ ਕੋਈ ਇਸੜੀ ਸੀ ਜਿਸਦ ਨਾਉਂ ‘‘ ਮਾਲਤੀ ’’ ਸੀ । ਏਸ ਕਵਿਤਾ ਨੂੰ ਮੈਂ ਕਈ ਵਾਰ ਪੜਿਆ ਤੇ ਆਪਣੇ ਦਿਲ ਨੂੰ ਸਮਝਾਇਆ ਕਿ ਇਹ ਮੇਰੇ ਉਪਰ ਹੀ ਲਿਖੀ ਗਈ ਹੈ । ਮੈਂ ਏਸ ਕਵਿਤਾ ਤੇ ਟੀਕਾ ਟਿਪਣੀ ਕਰਕੇ ਕੋਮਲ ਕਲੀ ਦੇ ਅਗਲੇ ਪਰਚੇ ਵਿਚ ਛਪਣ ਲਈ ਘਲ ਦਿਤਾ ਪਰ ਮੇਰਾ ਦਿਲ ਆਖ ਰਿਹਾ ਸੀ ਕਿ ਇਹ ਕੰਮ ਚੰਗਾ ਨਹੀਂ, ਕਿਉਂਕਿ ਲੇਖ ਮੈਂ ਕਿਸੇ ਫ਼ਰਜ਼ੀ ਨਾਮ ਤੇ ਭੇਜਿਆ ਸੀ,ਕੋਮਲ ਕਲੀ ਦਾ ਨਵਾਂ ਨੰਬਰ ਆਇਆ ਉਸ ਵਿਚ ਮੇਰਾ ਲੇਖ ਛਪ ਗਿਆ ਸੀ । ਇਸ ਵਾਰ ਮਾਲਤੀ