ਪੰਨਾ:Chanan har.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩)

ਵਲੋਂ ਇਕ ਕਵਿਤਾ ‘ਖਿਮਾਂ ’ ਦੇ ਸਿਰਲੇਖ ਹੇਠ ਛਪੀ ਸੀ । ਜਿਸ ਵਿਚ ਮੇਰੇ ਤੇ ਮਖੌਲ ਉਡਾਇਆ ਗਿਆ ਸੀ । ਏਸ ਕਵਿਤਾ ਨੂੰ ਪੜ੍ਹਕੇ ਮੇਰਾ ਸਰੀਰ ਕੰਬਣ ਲਗ ਪਿਆ । ਪਰ ਕੀ ਕਰ ਸਕਦਾ ਸੀ, ਉਸ ਵੇਲੇ ਤਰਕਾਲਾਂ ਪੈ ਚੁਕੀਆਂ ਸਨ, ਸੈਰ ਲਈ ਬਾਹਰ ਨਿਕਲਿਆ, ਮੇਰੇ ਮਕਾਨ ਤੋਂ ਥੋੜੀ ਹੀ ਦੁਰ ਸਰਦਾਰ ਨਰੈਣ ਸਿੰਘ ਦਾ ਮਕਾਨ ਸੀ ! ਆਪ ਲਾ ਕਾਲਜ ਵਿਚ ਪ੍ਰੋਫ਼ੈਸਰ ਸਨ। ਹਰ ਐਤਵਾਤ ਮੈਨੂੰ ਵੀ ਪਾਰਟੀ ਤੇ ਸਦਿਆ ਕਰਦੇ ਸਨ । ਅਜ ਐਤਵਾਰ ਦਾ ਦਿਨ ਸੀ, ਜਦ ਮੈਂ ਟਹਿਲਦਾ ਟਹਿਲਦਾ ਉਨਾਂ ਦੇ ਮਕਾਨ ਤੇ ਪੂਜਾ ਤਾਂ ਬਹੁਤ ਦੇਰ ਹੋ ਚੁਕੀ ਸੀ । ਪ੍ਰੋਫ਼ੈਸਰ ਹੋਰਾਂ ਮੈਨੂੰ ਪੈਂਦਿਆਂ ਈ ਪੁਛਿਆ, ਕਿਓ ਭਈ ਸ਼ਾਮ ਸਿੰਘ ਅਜ ਏਨੀ ਦੇਰ ਕਿਉ ? ਖਿਮਾਂ ਕਰਨੀ ਆਖਕੇ ਮੈਂ ਇਕ ਕੁਰਸੀ ਤੇ ਬੈਠ ਗਿਆ । ਥੋੜੇ ਹੀ ਚਿਰ ਪਿਛੋਂ ਸਰਦਾਰ ਹੋਰਾਂ ਦੀ ਸੁਪਤਨੀ ਤੇ ਸੜੀ ਸ਼ਾਨਤੀ ਉਥੇ ਆ ਗਈਆਂ ਤੇ ਅਸੀਂ ਸਾਰੇ ਹੀ ਮਿਲਕੇ ਚਾਹ ਪੀਣ ਲਗੇ । ਗਲਾਂ ਬਾਤਾਂ ਵਿਚ ਮੇਨੂੰ ਸ਼ਾਨਤੀ ਨੇ ਕਿਹਾ, ਗਿਆਨੀ ਜੀ ਐਤਕਾਂ ਤੇ ਕੋਮਲ ਕਲੀ ਵਚ ਮਾਲਤੀ ਨੇ ਖਿਮਾਂ ਮੰਗੀ ਹੈ ਪਰ ਇਸ ਦੇ ਪੜਦੇ ਵਿਚ। ਜੋਹੜੀਆਂ ਉਸ ਟਿਚਕਰ ਉਡਾਈਆਂ ਨੇ ਉਹ ਬੜੀਆਂ ਹਤਕ ਕਰਨ ਵਾਲੀਆਂ ਹਨ, ਮੈਂ ਉਤਰ ਦਿਤਾ ।

ਸ਼ਾਨਤੀ--ਪਰ ਮੇਰਾ ਤਾਂ ਖਿਆਲ ਹੈ ਉਨੇ ਖੁਲਮ-ਖੁਲੀ ਖਿਮਾਂ ਮੰਗੀ ਏ ।