ਪੰਨਾ:Chanan har.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪)

ਮੇਂ-ਸ਼ਾਨਤੀ ਤੇਰਾ ਖਿਆਲ ਠੀਕ ਨਹੀਂ, ਜੇ ਉਨ੍ਹਾਂ ਖਿਮਾਂ ਮੰਗਣੀ ਸੀ ਤਾਂ ਮੈਨੂੰ ਪਤ੍ਰਕਾ ਲਿਖਦੀ, ਪਰ ਇਹ ਨਹੀਂ ਸੁ ਕੀਤਾ ਸਗੋਂ ਮਾਸਕ ਪੜ ਵਿਚ ਛਪਵਾਕੇ ਮਖੌਲ ਉਡਾਇਆਂ ਸੀ । ਏਸਦਾ ਅਜਿਹਾ ਉਤਰ ਦਿਆਂਗਾ ਕਿ ਨਾਨੀ ਚੇਤੇ ਆ ਜਾਇਗੀ ਸੁ।

ਸ਼ਾਨਤੀ-ਤਾਂ ਕੀ ਤੁਸਾਂ ਉਤਰ ਵੀ ਲਿਖ ਦਿਤਾ ਹੈ ?

ਮੈਂ-ਅਜੇ ਤਕ ਤਾਂ ਨਹੀਂ ਲਿਖਿਆ, ਪਰ ਰਾਤ ਨੂੰ ਲਿਖਣ ਦਾ ਵਿਚਾਰ ਜ਼ਰੂਰ ਹੈ ।

ਰਾਤ ਬਹੁਤ ਬੀਤ ਗਈ ਸੀ । ਇਸ ਕਰਕੇ ਮੈਂ ਛੁਟੀ ਲੈਕੇ ਘਰ ਆਇਆ । ਲੇਖ ਲਿਖਣ ਬੈਠਾ । ਐਤਕਾਂ ਮੈਂ ਓਹਦੀ ਕਵਿਤਾ ਤੇ ਤਾਂ ਕੋਈ ਗਲ ਨਾ ਲਿਖੀ, ਇਕ ਸਾਂਝਾ ਲੇਖ, ‘ਇਸਤ੍ਰੀਆਂ ਦੀ ਕਵਿਤਾ ’ ਦੇ ਸਿਰਲੇਖ ਹੇਠ ਲਿਖਿਆ, ਜਿਸ ਵਿਚ ਉਸਦੀਆਂ ਪਹਿਲੀਆਂ ਕਵਿਤਾਵਾਂ ਦੀ ਖੂਬ ਖਬਰ ਲੀਤੀ । ਉਸਦੇ ਕੰਮ ਨੂੰ ਬਦਨਾਮ ਕਰਕੇ, ਬੇਗੈਰਤ ਸਾਬਤ ਕੀਤਾ । ਰਾਤ ਦੇ ਦਸ ਵਜ ਚੁਕੇ ਸਨ ਮੈਂ ਸੌਂ ਗਿਆ ।

੩.

ਮਸਾਂ ਮਸਾਂ ਕਿਤੇ ਮਹੀਨਾ ਮਕਾ ਤੇ ਕੋਮਲ ਕਲੀ ਦਾ ਨਵਾਂ ਪਰਚਾ ਆਇਆ, ਮੈਂ ਧੜਕਦੇ ਹੋਏ ਦਿਲ ਨਾਲ ਖੋਲਕੇ ਪੜਿਆ, ਮੇਰਾ ਲੇਖ ਛਪ ਗਿਆ ਸੀ । ਉਧਰ ਮਾਲਤੀ ਵਲੋਂ ‘ਆਪਣੇ ਐਬਾਂ ਤੋਂ ਕੋਈ ਨਾ ਹੋਏ ਵਾਕਫ਼ ’, ਦੇ ਸਿਰਲੇਖ ਹੇਠ ਕਵਿਤਾ ਛਪੀ, ਮੇਰੀਆਂ ਨਜ਼ਰਾਂ ਵਿਚ ਦੀ ਗੁਜ਼ਰੀ । ਇਸ ਵਿਚ ਮੇਰੀਆਂ ਉਨ੍ਹਾਂ ਸਾਰੀਆਂ ਗਲਾਂ