ਪੰਨਾ:Chanan har.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬)

ਹੀ ਪਰਤ ਆਉਣਗੇ ।

ਸ਼ਾਨਤੀ ਨੇ ਬਸੰਤੀ ਸਾੜੀ ਪਹਿਨੀ ਹੋਈ ਸੀ । ਅਜ ਉਹ ਅਗੇ ਨਾਲੋਂ ਵਧ ਸੁੰਦਰ ਵਖਾਈ ਦੇਂਦੀ ਸੀ । ਜਿਵੇਂ ਲੋਕ ਦੁਜ ਦੇ ਚੰਦ ਵਲ ਚਾਈਂ ਚਾਈਂ ਵੇਖਦੇ ਹਨ ਏਸੇ ਤਰਾਂ ਮੈਂ ਸ਼ਾਂਤੀ ਵਲ ਤਕ ਰਿਹਾ ਸਾਂ । ਮੇਰੀ ਏਸ ਹਾਲਤ ਨੂੰ ਵੇਖਕੇ ਸ਼ਾਨਡੀ ਨੇ ਅਖਾਂ ਨੀਵੀਆਂ ਕਰ ਲਈਆਂ ਏਨੇ ਨੂੰ ਨੌਕਰ ਚਾਹ ਲੈਕੇ ਆਇਆ ਤੇ ਅਸੀ ਦੋਵੇਂ ਚਾਹ ਪੀਣ ਲਗ ਪਏ । ਚਾਹ ਪੀਕੇ ਜਦ ਮੈਂ ਆਉਣ ਲਗਾ ਤਾਂ ਸ਼ਾਨਤੀ ਨੇ ਮੈਨੂੰ ਰੋਕਦਿਆਂ ਹੋਇਆਂ ਕਿਹਾ, ਪਿਤਾ ਜੀ ਕਹਿ ਗਏ ਸਨ ਕਿ ਦਸ ਵਜੇ ਤਕ ਉਡੀਕਣਾ ਤੇ ਜੇ ਦਸ ਵਜੇ ਤਕ ਨਾ ਆਏ ਤਾਂ ਗਿਆਨੀ ਹੋਰਾਂ ਨੂੰ ਨਾ ਜਾਣ ਦੇਣਾ । ਮੈਂ ਸ਼ਾਂਤੀ ਵਲ ਮੁਸਕਰਾਕੇ ਤਕਿਆ ਤੇ ਕਿਹਾ, “ਜੇ ਇਹ ਗਲ ਏ ਤਾਂ ਮੈਂ ਨਹੀਂ ਜਾਂਦਾ । ਇਸ ਦੇ ਪਿਛੋਂ ਅਸੀਂ ਦੋਵੇਂ ਚੁਪ ਚਾਪ ਰਹੇ । ਮੈਂ ਦਿਲ ਵਿਚ ਸੋਚ ਰਿਹਾ ਸਾਂ ਪਤਾ ਨਹੀਂ ਸ਼ਾਂਤੀ ਨੂੰ ਪ੍ਰੋਫੈਸਰ ਹੋਰਾਂ ਦੇ ਮੈਨੂੰ ਲਿਖੇ ਖਤ ਦਾ ਪਤਾ ਹੈ ਕਿ ਨਹੀਂ । ਕਦੀ ਜੀ ਕਰੇ ਕਿ ਉਹ ਚਿਠੀ ਸ਼ਾਂਤੀ ਦੇ ਅਗੇ ਰਖ ਦਿਆਂ ਪਰ ਤੈਹਜ਼ੀਬ ਤੋਂ ਉਲਟ ਸਮਝਕੇ ਚੁਪ ਕਰ ਰਿਹਾ।

ਸ਼ਾਨਤੀ-ਤੁਹਾਡਾ ਲੇਖ ਇਸਤ੍ਰੀਆਂ ਦੀ ਕਵਿਤਾ ਬਹੁਤ ਚੰਗਾ ਹੈ, ਇਸਤੋਂ ਪਹਿਲਾਂ ਮੈਂ ਕਦੀ ਅਜਿਹਾ ਲੇਖ ਨਹੀਂ ਪੜਿਆ ।

ਮੈਂ ਸ਼ਾਂਤੀ ਦੇ ਮੂੰਹੋਂ ਆਪਣੀ ਉਸਤਤੀ ਸੁਣਕੇ