ਪੰਨਾ:Chanan har.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮)

ਮੈਨੂੰ ਵੀ ਖਿਮਾਂ ਕਰ ਦੇਂਦੇ ?

ਆ ਹਾ ! ਸ਼ਾਨਤੀ ਤੈਨੂੰ ਕੀ ਪਤਾ ਹੈ ਕਿ ਮੇਰੇ ਦਿਲ ਵਿਚ ਤੇਰੀ ਕਿੰਨੀਕੁ ਇਜ਼ਤ ਹੈ। ਜੇ ਤੂੰ ਇੰਜ ਲਿਖਦੀਓ ਤਾਂ ਮੈਂ ਸਭ ਰਸਾਲਿਆਂ ਤੇ ਅਖਬਾਰਾਂ ਵਿਚ ਇਸਦੀ ਉਸਤਤੀ ਦੇ ਲੇਖ ਲਿਖਦਾ ।

ਸ਼ਾਨਤੀ:-ਫੇਰ ਮਾਲਤੀ ਵਿਚਾਰੀ ਨੇ ਤੁਹਾਡਾ ਕੀ ਵਿਗਾੜਿਆ ਹੈ, ਉਹ ਵੀ ਤੇ ਆਖਰ......

ਮੈਂ:-(ਗਲ ਟੁਕ ਕੇ) ਹੈ ਤੇ ਤੀਵੀਂ ਪਰ...... ਇਸ ਤੋਂ ਅਗੇ ਮੈਂ ਕੁਝ ਨਾ ਬੋਲ ਸਕਿਆ ਤੇ ਪ੍ਰੋਫੇਸਰ ਹੋਰਾਂ ਦੀ ਲਿਖੀ ਪਕਾ ਕਢਕੇ ਅਗੇ ਰਖ ਦਿਤੀ, ਸ਼ਾਨਤੀ ਨੇ ਪਤ੍ਰਕਾ ਪੜ੍ਹ ਕੇ ਮੈਨੂੰ ਮੋੜ ਦਿਤੀ, ਸ਼ਾਨਤੀ ਨੇ ਉਠ ਕੇ ਕਿਹਾ, ਚੰਗਾ, ਠਹਿਰੋ ਮੈਂ ਮਾਲਤੀ ਨੂੰ ਬਲਾਉਂਦੀ ਹਾਂ ਇਹ ਆਖਕੇ ਸ਼ਾਨਤੀ ਅੰਦਰ ਚਲੀ ਗਈ ਤੇ ਥੋੜੇ ਚਿਰ ਪਿਛੋਂ ਬਾਹਰ ਆ ਗਈ, ਦੋਵੇਂ ਹਥ ਰੇਸ਼ਮੀ ਰੁਮਾਲ ਨਾਲ ਬਧੇ ਹੋਏ ਸਨ ।

ਮੈਂ ਹੈਰਾਨ ਹੋਕੇ ਸ਼ਾਨਤੀ ਵਲ ਤਕਿਆ ਤੇ ਪੁਛਿਆ ਇਹ ਕੀ ?

ਸ਼ਾਨਤੀ:-ਆਪਣਾ ਇਕਰਾਰ ਪੂਰਾ ਕਰੋ ।

ਮੈਂ- ‘‘ ਕੀ ਇਕਰਾਰ ? ’’

‘ਮਾਲਤੀ ਆਪਦੇ ਸਾਹਮਣੇ ਹਥ ਜੋੜ ਖਲੋਤੀ ਹੈ, ਖਿਮਾਂ ਮੰਗਦੀ ਹੈ,ਆਪਣਾ ਬਚਨ ਪਾ ’

ਇਹ ਸੁਣਦਿਆਂ ਹੀ ਮੇਰੇ ਪੈਰਾਂ ਹੇਠੋਂ ਜ਼ਮੀਨ