ਪੰਨਾ:Chanan har.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦)

੪.ਪੁਸ਼ਪਾ

ਕਿਸੇ ਸ਼ਹਿਰ ਵਿਚ ਇਕ ਕੁੜੀ ਸੀ, ਜੀਹਦਾ ਨਾਮ ਸੀ ਪੁਸ਼ਪਾ | ਆਖਦੇ ਨੇ ਜਿਹਾ ਉਹਦਾ ਨਾਂ ਸੀ ਤਿਹਾ ਹੀ ਉਹਦਾ ਰੰਗ ਰੂਪ ਸੀ।

ਉਹਦੀ ਪਾਲਣਾਂ ਅਜੇਹੇ ਸਮੇਂ ਹੋਈ ਸੀ ਕਿ ਜਦ ਪਾਪ ਕਿਤੇ ਨਾਮ ਨੂੰ ਵੀ ਨਹੀਂ ਸੀ । ਉਸਦਾ ਦਿਲ ਸਦਾ ਪ੍ਰੇਮ ਵਿਚ ਲੀਨ ਰਹਿੰਦਾ ਸੀ । ਪਰ ਏਸ ਪ੍ਰੇਮ ਵਿਚ ਤੜਪ , ਤੇ ਬ੍ਰਿਹਾ ਦੀ ਅੱਗ ਬਿਲਕੁਲ ਨਹੀਂ ਸੀ, ਉਸ ਸਮੇਂ ਦੇ ਮਰਦ ਦੇਵਤਾ ਰੂਪ ਤੇ ਤੀਵੀਆਂ ਦੇਵੀ ਦਾ ਰੂਪ ਸਨ । ਲੋਕ ਦਸਦੇ ਨੇ ਸ਼ਪਾ ਇਕ ਅਣਮੋਲ ਕਲੀ ਸੀ , ਜਿਸਨੂੰ ਮਾਲੀ ਨੇ ਬੜੇ ਪਿਆਰ ਤੇ ਲਾਡਾਂ ਨਾਲ ਪਾਲਿਆ ਸੀ । ਉਸਦੀ ਫੁਲਵਾੜੀ ਵਿਚ ਪਰੀਆਂ ਝੁਰੂਮਟ ਪਾਕੇ ਆਇਆ ਕਰਦੀਆਂ ਸਨ ਤੇ ਉਸ ਨਾਲ ਚੰਦ ਦੀ ਚਾਨਣੀ ਵਿਚ ਖੇਡਿਆ ਕਰਦੀਆਂ ਸਨ । ਪੁਸ਼ਪਾ ਮਸਤੀ ਵਿਚ ਆ ਜਾਂਦੀ, ਸੂਰਜ ਉਸਦਾ ਪ੍ਰੇਮੀ ਸੀ । ਸਵੇਰੇ ਜਦ ਉਹ ਅਲ੍ਹੜ ਕੁੜੀ ਅਜੇ ਬਿਸਤਰੇ ਤੇ ਹੀ ਲੇਟੀ ਹੁੰਦੀ ਤਾਂ ਸੂਰਜ ਦੀਆਂ ਰਿਸ਼ਮਾਂ ਕਿਰਨਾਂ ਬੜੇ ਪ੍ਰੇਮ ਨਾਲ ਉਸਦੇ ਕਮਰੇ ਵਿਚ ਪਰਵੇਸ਼ ਕਰਦੀਆਂ । ਕਦੀ ਉਸਦੀ ਸੇਜ ਤੇ ਨਚਦੀਆਂ ਤੇ ਕਦੀ ਉਹਦੇ ਮੁਖੜੇ ਤੇ ਘੇਰਾ ਬਣਾਕੇ ਸੁਚੇਤ ਕਰਦੀਆਂ । ਪੁਸ਼ਪਾ ? ਉਠ ! ਜਾਗ !!