ਪੰਨਾ:Chanan har.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੧)

ਕੁਦਰਤ ਦੀਆਂ ਸਾਰੀਆਂ ਵਸਤਾਂ ਤੇਰਾ ਸਵਾਗਤ ਕਰਨ ਲਈ ਤਿਆਰ ਨੇ, ਪੁਸ਼ਪਾ ਜਾਗ , ਪੁਸ਼ਪਾ ਜਾਗ ਤਾਂ ਪੈਂਦੀ ਪਰ ਉਸਨੂੰ ਬੁਰਾ ਮਲੂਮ ਹੁੰਦਾ, ਕਿਉਂਕਿ ਇਹ ਪ੍ਰੇਮ ਉਸਦੀ ਮਿੱਠੀ ਨੀਂਦਰ ਵਿਚ ਆ ਦਖਲ ਦੇਂਦਾ ਸੀ, ਪਰ ਉਹ ਅਕ੍ਰਿਤਘਣ ਨਹੀਂ ਸੀ, ਉਹ ਏਸੇ ਰੋਸ਼ਨੀ ਤੇ ਗਰਮੀ ਵਿਚ ਪਲੀ ਸੀ, ਏਸੇ ਦੀ ਕ੍ਰਿਪਾ ਨਾਲ ਉਸਦੀ ਫੁਲਵਾੜੀ ਦੀਆਂ ਕਲੀਆਂ ਖਿੜਦੀਆਂ ਸਨ ਜਿਨ੍ਹਾਂ ਨਾਲ ਉਹ ਪਿਆਰ ਕਰਿਆ ਕਰਦੀ ਸੀ ਤੇ ਹਾਰ ਬਨਾਇਆ ਕਰਦੀ ਸੀ ਤੇ ਕਦੀ ਕਲਆਂ ਤੇ ਪਈ ਤੇਲ ਦੇ ਤੁਬਕੇ ਲੈਕੇ ਆਪਣੀਆਂ ਅੱਖਾਂ ਤਰ ਕਰਦੀ ਸੀ।

ਸੰਸਾਰੀ ਲੋਕ ਜਦ ਉਸ ਪਾਸਿਓਂ ਲੰਘਦੇ ਤਾਂ ਉਸਦੀ ਮਨਮੋਹਣੀ ਸੂਟ ਵਲ ਤਕਦੇ, ਕਲੀਆਂ ਦੇ ਕੋਲ ਪੁਸ਼ਪਾ ਦਾ ਖਲੋਤੇ ਹੋਣਾ ਇਕ ਰੰਗੀਨੀ ਪੈਦਾ ਕਰ ਦੇਂਦਾ ਸੀ । ਰਾਹੀ ਕੁਝ ਚਿਰ ਲਈ ਬਾਵਲੇ ਹੋਕੇ ਅੱਗਾ ਪਿੱਛਾ ਭੁਲ ਜਾਂਦੇ ਤੇ ਬੜਾ ਬੜਾ ਚਿਰ ਬੁਤ ਬਣੀ ਖਲੋਤੇ ਰਹਿੰਦੇ । ਜਦ ਅਗੇ ਪੈਰ ਪਟਦੇ ਤਾਂ ਅਫ਼ਸੋਸ ਤੇ ਹਸਰਤਾਂ ਨਾਲ ਜਿਵੇਂ ਕੋਈ ਵਸਤੂ ਖੋਈ ਗਈ ਏ ।

ਪੁਸ਼ਪਾ ਨੂੰ ਇਨ੍ਹਾਂ ਰਾਹੀਆਂ ਨਾਲ ਪਿਆਰ ਸੀ । ਇਨ੍ਹਾਂ ਦੀ ਆਵਾਜਾਈ ਨੂੰ ਉਹ ਬੜਾ ਪਸੰਦ ਕਰਦੀ ਸੀ । ਉਹ ਵੇਖਦੀ ਕਿ-ਨਵੀਆਂ ਵਿਆਹੀਆਂ ਮੁਟਿਆਰਾਂ ਬੜੀ ਅਦਾ ਨਾਲ ਆਪਣੇ ਮੂੰਹ ਨੂੰ ਲੁਕਾਣ ਦੀ ਕੋਸ਼ਸ਼ ਕਰਕੇ ਲੰਘਦੀਆਂ, ਪਰ ਕਿਸੇ ਨਾ ਕਿਸੇ ਤਰਾਂ ਉਨ੍ਹਾਂ ਦਾ