ਪੰਨਾ:Chanan har.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੨

ਘੁੰਡ ਲਹਿ ਜਾਂਦਾ । ਨਿਕੇ ਨਿਕੇ ਬਚਿਆਂ ਨੂੰ ਆਪਣੀ ਫਲਵਾੜੀ ਵਲ ਤਕਦਿਆਂ ਵੇਖਕੇ ਉਹ ਬੜੀ ਪਰਸੰਨ ਹੁੰਦੀ । ਇਕ ਸਹਣਾ ਤੇ ਮਨਮੋਹਣਾ ਗਭਰੂ ਉਧਰ ਰੋਜ਼ ਆਉਂਦਾ ਸੀ, ਜਿਸ ਨਾਲ ਪੁਸ਼ਪਾ ਨੂੰ ਪ੍ਰੇਮ ਹੋ ਗਿਆ ਸੀ । ਉਹ ਕਈ ਕਈ ਘੰਟੇ ਉਸਦੀ ਉਡੀਕ ਵਿਚ ਖਲੋਤੀ ਰਹਿੰਦੀ ਤੇ ਉਹਦੇ ਲਈ ਸੋਹਣੀਆਂ ਸੋਹਣੀਆਂ ਅਨਛੋਹ ਕਲੀਆਂ ਇਕੱਠੀਆਂ ਕਰ ਛਡਦੀ।

ਏਸ ਤਰ੍ਹਾਂ ਉਹਦਾ ਅਲ੍ਹੜ ਸਮਾਂ ਬੀਤਦਾ ਗਿਆ, ਹੌਲੀ ਹੌਲੀ ਪੁਸ਼ਪਾ ਦਾ ਬਚਪਨ ਬੀਤ ਗਿਆ ਤੇ ਉਹਨੇ ਜਵਾਨੀ ਦੀ ਰੰਗੀਨ ਵਸੋਂ ਵਿਚ ਪੈਰ ਪਾਇਆ, ਸਭਾ ਵਿਚ ਤਬਦੀਲੀ ਆ ਗਈ । ਜਿਨ੍ਹਾਂ ਕਲੀਆਂ ਨੂੰ ਸੁੰਘਕੇ ਪੁਸ਼ਪਾ ਨਚਿਆ ਤੇ ਟਪਿਆ ਕਰਦੀ ਸੀ ਹੁਣ ਕਿਸੇ ਡੂੰਘੀ ਸੋਚ ਵਿਚ ਪੈ ਜਾਂਦੀ ਤੇ ਪਤਾ ਨਹੀਂ ਕੀ ਸੋਚਦੀ ਰਹਿੰਦੀ ।

ਇਕ ਦਿਨ ਚਬੂਤਰੇ ਤੇ ਬੈਠੀ ਸੀ ਕਿ ਓਹੀ ਭਰੂ ਆਇਆ । ਜਿਸ ਨਾਲ ਉਹ ਬੜਾ ਪਿਆਰ ਕਰਦੀ ਸੀ । ਗਭਰੂ ਪੁਸ਼ਪਾ ਨੂੰ ਟੇਢੀਆਂ ਨਜ਼ਰਾਂ ਨਾਲ ਤਕ ਰਿਹਾ ਸੀ। ਪੁਸ਼ਪਾ ਦਾ ਦਿਲ ਕੰਬ ਗਿਆ, ਅਖਾਂ ਵਿਚ ਹੰਝੂ ਆ ਗਏ, ਤੇ ਏਸੇ ਘਬਰਾਈ ਹੋਈ ਦਸ਼ਾ ਵਿਚ ਉਹਨੇ ਖਿਆਲ ਕੀਤਾ ਕਿ ਮੇਰਾ ਦਿਲ ਉਜਾੜ ਏ, ਜਿਸਦੀ ਨਕਰ ਨਕਰ ਚੋਂ ਆਹ ਦੀਆਂ ਚੀਕਾਂ ਆ ਰਹੀਆਂ ਨੇ । ਉਹ ਆਪੇ ਤੋਂ ਬਾਹਰ ਹੋ ਗਈ ਤੇ ਏਸੇ ਘਬਰਾਹਟ ਵਿਚ ਉਹ ਉਸ ਗਭਰੂ ਦਾ ਆਉ-ਭਗਤ ਕਲੀਆਂ ਨਾਲ ਨਾ ਕਰ ਸਕੀ । ਉਹ ਉਠ