ਪੰਨਾ:Chanan har.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੪)

ਉਨ੍ਹਾਂ ਵਿਚੋਂ ਇਕ ਨੇ ਜਾਦੂ ਦੀ ਲਕੜੀ ਨਾਲ ਪੁਸ਼ਪਾ ਦੀਆਂ ਖਾਹਸ਼ਾਂ ਤੇ ਉਮੰਗਾਂ ਨੂੰ ਵਸ ਕੀਤਾ ਤੇ ਉਹਨੂੰ ਇਕ ਪਵਿਤ੍ਰ ਤੇ ਅੜ ਹਸਤੀ ਵਿਚ ਬਦਲ ਦਿੱਤਾ ।

ਦੂਜੇ ਦਿਨ ਉਹ ਗਭਰੂ ਪੁਸ਼ਪਾ ਦੇ ਦਰਸ਼ਨਾਂ ਲਈ ਬਾਗ ਵਿਚ ਫੇਰ ਆਇਆ । ਉਹਦੇ ਸਾਹਮਣੇ ਉਜਾੜ ਦਾ ਚਿੜ ਖਿਚਿਆ ਗਿਆ । ਬਾਗ ਉਜੜ ਚੁਕਾ ਸੀ। ਫੁਲ ਕੁਮਲਾ ਚੁਕੇ ਸਨ ਪਰ ਉਹ ਉਦਾਸੀ ਵਿਚ ਐਧਰ ਉਧਰ ਤਕਦਾ ਰਿਹਾ ਕਿ ਕਿਤੇ ਉਹ ਚੰਦ ਜਿਹਾ ਮੁਖੜਾ ਫੇਰ ਵਖਾਈ ਦੇਵੇ ਕਿ ਇਕ ਦਮ ਉਹਦਿਆਂ ਕੰਨਾਂ ਵਿਚ ਆਵਾਜ਼ ਆਈ:-

‘‘ ਮੇਰੇ ਪਿਆਰੇ ਪ੍ਰੀਤਮ ਨੂੰ ਤੇਰਾ ਗਮ ਵੇਖਕੇ ਮੇਰਾ ਦਿਲ ਫਟ ਰਿਹਾ ਏ । ਰਬ ਦੇ ਵਾਸਤੇ ਨਾ ਰੋ, ਮੈਂ ਤੇਰੀ ਹਾਂ ਤੇ ਤੇਰੇ ਜੀਵਨ ਦੀ ਸਾਥਣ, ਤੇਨੂੰ ਗਮ ਵੇਲਾ ਦਿਲਾਸਾ ਦਿਆਂਗ। ਪਰ ਤੇਰੀ ਪ੍ਰਸੰਨਤਾ ਵੇਲੇ ਨਾ ਆਵਾਂਗੀ ਜਦ ਤੁਸੀ ਮੈਨੂੰ ਯਾਦ ਕਰੋਗੇ ਤਾਂ ਮੈਂ ਤੁਹਾਡੇ ਦਿਲ ਵਿਚ ਹੋਵਾਂਗੀ, ਤੁਹਾਡੇ ਪਿਆਰ ਦੀ ਭਿਖਾਰਨ ਬਣਕੇ ਰਹਾਂਗੀ । ’’

ਝਟ ਉਸ ਗਭਰੂ ਦੇ ਦਿਲ ਵਿਚ ਪ੍ਰਸੰਨਤਾ ਦਾ ਪ੍ਰਵੇਸ਼ ਹੋ ਗਿਆ, ਉਹਦਾ ਮੁਖੜਾ ਲਾਲ ਹੋ ਗਿਆ ਕਹਿਣ ਲਗਾ, ‘‘ ਪਿਆਰੀ ਪੁਸ਼ਪਾ, ਮੈਨੂੰ ਵੀ ਤੁਸੀ ਪ੍ਰੇਮ’’