ਪੰਨਾ:Chanan har.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੬)

੫.ਧੌਖਾ

‘‘ ਬਾਹਰ ਇਕ ਮੁਟਿਆਰ ਆਪ ਨੂੰ ਪੁਛ ਰਹੀ ਏ ’’

ਮੇਰੇ ਨੌਕਰ ਨੇ ਬੜੀ ਹੌਲੀ ਜਹੀ ਲਟਕ ਰਹੇ ਪੜਦੇ ਨੂੰ ਚੁੱਕ ਕੇ ਕਿਹਾ ।

ਮੈਂ ਜੋਸ਼ ਤੇ ਹੈਰਾਨਗੀ ਵਿਚ ਪੁਛਿਆ-

‘‘ ਹੈਂ । ਇਕ ਮੁਟਿਆਰ !!’’

‘‘ ਜੀ ਇਕ ਮੁਟਿਆਰ ’’ ਉਹਨੇ ਉੜਾ ਦਿਤਾ ‘‘ ਬਾਹਰ ਖਲੋਤੀ ਹੋਈ ਏ ’’

ਮੈਂ ਗੁਸਲਖਾਨੇ ਵਲ ਭੱਜਾ, ਛੇਤੀ ਛੇਤੀ ਮੂੰਹ ਹਥ ਧੋਕੇ ਕਪੜੇ ਪਾਉਣੇ ਆਰੰਭ ਕੀਤੇ । ਮੇਰਾ ਦਿਲ ਧੜਕ ਰਿਹਾ ਸੀ ਤੇ ਕਈ ਹਵਾਈ ਘੋੜੇ ਦੁੜਾ ਰਿਹਾ ਸੀ ।

ਕਮਲਾ ਜਹੀ ਖੁਦ-ਪਸੰਦ ਮੁਟਿਆਰ ਤਾਂ ਮੇਰੇ ਘਰ ਆਉਂਣੋ ਰਹੀ, ਸ਼ਾਇਦ ਉਹ ਕੁੜੀ ਹੋਵੇ ਜਿੰਨੇ ਸਿਨਮਾਂ ਤੋਂ ਨਿਕਲਦਿਆਂ ਮੇਰੀ ਵਲ ਬੜੀ ਗੌਹ ਨਾਲ ਤਕਿਆ ਸੀ;ਨਹੀਂ ਪ੍ਰੇਮਲਤਾ ਹੋਵੇਗੀ । ਪਰ ਉਹ ਤੇ ਮੇਰੇ ਨਾਲ ਬੋਲਣਾ ਭੀ ਪਸੰਦ ਨਹੀਂ ਕਰਦੀ ਵੇਰ ਇਹ ਕੌਣ ਹੋਵੇ, ਕੋਈ ਹਾ ਕਠੀ ਹੋਣੀ ਏ, ਜੇਹੜੀ ਮੈਨੂੰ ਆਪਣੀ ਦਸ਼ਾ ਵਖਾਣ ਆਈ ਹੋਊ ਕੀ ਮੈਂ ਇਹੋ ਜਿਹਾ ਹਾਂ ਕਿ ਮੈਨੂੰ