ਪੰਨਾ:Chanan har.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੭)

ਕੋਈ ਮੁਟਿਆਰ..

ਸ਼ੀਸ਼ਾ ਵੇਖਿਆ ਤਾਂ ਚੇਹਰਾ ਲਾਲ ਸੀ, ਸੁਹੱਪਣ ਦੇ ਚਿੰਨ ਤਾਂ ਇਹ ਹੀ ਹੁੰਦੇ ਨੇ, ਇਹ ਵੀ ਸੁਣਨ ਵਿਚ ਆਇਆ ਏ ਕਿ ਇਸ਼ਕ ਵਿਚ ਰੰਗ ਨੂੰ ਕੋਈ ਨਹੀਂ ਵੇਖਦਾ,ਖੈਰ ਵੇਖੀ ਜਾਊ । ਉਹੋ, ਯਾਦ ਆਗਿਆ, ਉਹ ਕੁੜੀ ਨਾ ਹੋਵੇ ਜਿਸਦੀ ਡਿਗੀ ਹੋਈ ਕਿਤਾਬ ਮੈਂ ਚਕਕੇ ਫੜਾਈ ਸੀ । ਓਹਨੇ ਬੜੀ ਪ੍ਰੇਮ ਭਰੀ ਅਦਾ ਨਾਲ ਮੇਰਾ ਧੰਨਵਾਦ ਕੀਤਾ ਸੀ, ਪਰ ਉਹ ਤਾਂ ਮੈਨੂੰ ਜਾਣਦੀ ਤਕ ਨਹੀਂ ।

ਟਾਈ ਠੀਕ ਕੀਤੀ, ਸੈਂਟ ਲਾਇਆ, ਮੈਲੇ ਪਜਾਮੇ ਨਾਲ ਬੂਟ ਸਾਫ਼ ਕੀਤਾ ਤੇ ਸੁਟ ਦੇ ਵਟ ਠੀਕ ਕਰਦਾ ਹੋਇਆਂ ਬਾਹਰ ਨਿਕਲਿਆ | ਘਬਰਾਹਟ ਵਧ ਗਈ ਸੀ, ਹਥ ਕੰਬ ਰਹੇ ਸਨ, ਸਰੀਰ ਦੇ ਹਰ ਹਿੱਸੇ ਵਿਚ ਬਿਜਲੀ ਦੀਆਂ ਲਹਿਰਾਂ ਕਾਂਬਾ ਪੈਦਾ ਕਰ ਰਹੀਆਂ ਸਨ, ਕਿਉਂ ਨਾ ਹੋਵੇ, ਇਕ ਕੁੜੀ................ਮੁਟਿਆਰ ਕੁੜੀ ! ਫੇਰ ਉਹਦੇ ਨਾਲ ਪਹਿਲਾ ਮਿਲਾਪ ਸਾਰੇ ਸਰੀਰ ਵਿਚ ਖੁਸ਼ੀ ਦੀ ਇਕ ਲਹਿਰ ਪੈਦਾ ਹੋ ਰਹੀ ਸੀ ..............!

ਚਿਕ ਦਾ ਚਕਣਾ ਸੀ ਕਿ ਇਕ ਹੌਲੀ ਬਰੀਕ ਤੇ ਦਰਦ ਭਰੀ ਅਵਾਜ਼ ਕੰਨੀ ਪਈ ‘‘ ਹਜ਼ੂਰ ਭੁੱਖੀ ਹਾਂ, ਮਰ ਰਹੀ ਹਾਂ,ਖਾਣ ਲਈ ਭੋਰਾ ਟੁਕ ਦਾ ਦਿਓ । ’’

ਮੈਂ ਖੁਸਿਆਨਾ ਜਿਹਾ ਹੋਕੇ ਆਪਣੇ ਸ਼ਾਨਦਾਰ ਲਿਬਾਸ ਵਲ ਤਕ ਰਿਹਾ ਸਾਂ !